ਸੰਗਰੂਰ : ਸੰਗਰੂਰ ਪੁਲਸ ਨੇ ਸਸਤੇ ਬ੍ਰਾਂਡ ਦੀ ਸ਼ਰਾਬ ਨੂੰ ਮਹਿੰਗੇ ਬ੍ਰਾਂਡ ਦੀ ਸ਼ਰਾਬ ਵਾਲੀਆਂ ਬੋਤਲਾਂ 'ਚ ਭਰ ਕੇ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ ਗਿਰੋਹ ਦੇ ਸਰਗਨਾ ਨੂੰ ਕਾਬੂ ਕੀਤਾ ਹੈ। ਐੱਸ.ਐੱਸ.ਪੀ.ਇੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਕੋਲੋਂ 909 ਲੀਟਰ ਦੇਸੀ ਸ਼ਰਾਬ ਤੇ ਭਾਰੀ ਮਾਤਰਾ 'ਚ ਮਹਿੰਗੇ ਬ੍ਰਾਂਡ ਦੀਆਂ ਖਾਲੀ ਬੋਤਲਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਕੋਲੋਂ ਐਕਸਾਈਜ਼ ਵਿਭਾਗ ਦੇ ਹੋਲੋਗ੍ਰਾਮ ਤੱਕ ਵੀ ਬਰਾਮਦ ਕੀਤੇ ਗਏ ਹਨ।
ਇਸ ਤੋਂ ਇਲਾਵਾ ਐੱਸ.ਐੱਸ.ਪੀ.ਨੇ ਦੱਸਿਆ ਕਿ ਗ੍ਰਿਫਤਾਰ ਗਿਰੋਹ ਦਾ ਸਰਗਨਾ ਪ੍ਰਿਤਪਾਲ ਸਿੰਘ ਦੇ ਮਕਾਨ 'ਚ ਇਹ ਗੈਰ-ਕਾਨੂੰਨੀ ਧੰਦਾ ਚੱਲ ਰਿਹਾ ਸੀ। ਫਿਲਹਾਲ ਗਿਰੋਹ ਕੋਲੋਂ ਮੌਜੂਦ ਐਕਸਾਈਜ਼ ਵਿਭਾਗ ਦੇ ਹੋਲੋਗ੍ਰਾਮ ਨੇ ਐਕਸਾਇਜ਼ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ। ਪੁਲਸ ਵਲੋਂ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ।
ਨਾਕੇਬੰਦੀ ਦੌਰਾਨ ਵਾਹਨ ਚੋਰੀ ਕਰਨ ਵਾਲੇ ਗੈਂਗ ਨੂੰ ਕੀਤਾ ਕਾਬੂ
NEXT STORY