ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਦੇਸੀ ਪਿਸਤੋਲ ਤੇ 255 ਗ੍ਰਾਮ ਹੈਰੋਇਨ ਸਮੇਤ ਇੱਕ ਨਾਮੀ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੋਪੀ ਪੁੱਤਰ ਕਰਨੈਲ ਸਿੰਘ ਵਾਸੀ ਪੱਮਣ ਥਾਣਾ ਤਲਵੰਡੀ ਚੌਧਰੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਮਿਲੀ ਹੈ । ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਤੇ ਐਸ.ਐਚ.ਓ. ਹਰਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸ੍ਰੀ ਹਰਕਵਲਪ੍ਰੀਤ ਸਿੰਘ ਖੱਖ ਵੱਲੋ ਨਸ਼ਾ ਸਮੱਗਲਰ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਏ.ਐਸ.ਆਈ ਗੁਰਦੀਪ ਸਿੰਘ ਇੰਚਾਰਜ ਚੌਕੀ ਮੋਠਾਵਾਲ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਲਿੰਕ ਰੋਡ ਪਿੰਡ ਫੋਜੀ ਕਾਲੌਨੀ ਨਜਦੀਕ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ । ਜਿਸਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 255 ਗ੍ਰਾਮ ਹੈਰੋਇਨ ਅਤੇ ਇੱਕ ਦੇਸ਼ੀ ਕੱਟਾ 315 ਸਮੇਤ 3 ਰੋਂਦ ਜਿੰਦਾ ਬਰਾਮਦ ਹੋਏ।
ਡੀ.ਐਸ.ਪੀ. ਬੱਲ ਨੇ ਦੱਸਿਆ ਕਿ ਗ੍ਰਿਫਤਾਰ ਮੁਲਜਮ ਨਾਮੀਂ ਗੈਂਗਸਟਰ ਹੈ , ਜੋ ਪਿਸਤੋਲ ਦਿਖਾ ਕੇ ਲੋਕਾਂ ਨੂੰ ਵੱਖ-ਵੱਖ ਥਾਵਾਂ ਤੋਂ ਲੁੱਟ ਦੀਆਂ ਵਾਰਦਾਤਾਂ ਕਰ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਇਸ ਗੈਂਗਸਟਰ ਨੇ ਨਡਾਲੇ ਤੋਂ ਰਾਏਪੁਰ ਰਾਈਆਂ ਰੋਡ 'ਤੇ ਇੱਕ ਵਿਅਕਤੀ ਪਾਸੋਂ 90,000/-ਰੁਪਏ ਅਤੇ 1 ਸੋਨੇ ਦੀ ਚੈਨ ਦਾਤਰ ਨਾਲ ਗੰਭੀਰ ਜ਼ਖਮੀ ਕਰਕੇ ਖੋਹ ਲਈ ਸੀ ਤੇ ਇਸ ਮਾਮਲੇ ਵਿੱਚ ਪੀ. ਓ ਦੀ ਕਾਰਵਾਈ ਚੱਲ ਰਹੀ ਹੈ । ਇਸ ਮੁਲਜ਼ਮ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ, ਥਾਣਾ ਤਲਵੰਡੀ ਚੌਧਰੀਆਂ, ਥਾਣਾ ਸੁਭਾਨਪੁਰ ਆਦਿ ਵਿਖੇ ਕੁੱਲ 14 ਮੁਕੱਦਮੇ ਦਰਜ ਹਨ । ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਹਾਸਲ ਕਰਕੇ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਕਈ ਹੋਰ ਵਾਰਦਾਤਾਂ ਦੇ ਰਾਜ ਖੁੱਲਣ ਦੀ ਆਸ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਸਦੇ ਗੈਂਗ 'ਚ ਦੋ ਹੋਰ ਸਾਥੀ ਵੀ ਹੋਣ ਦਾ ਪਤਾ ਲੱਗਾ ਹੈ , ਜਿਨ੍ਹਾਂ ਬਾਰੇ ਹੋਰ ਜਾਂਚ ਚੱਲ ਰਹੀ ਹੈ ।
ਸਿੱਧੂ ਦੇ ਸਲਾਹਕਾਰ ਬੋਲ ਰਹੇ ਹਨ ਪਾਕਿਸਤਾਨ ਦੀ ਭਾਸ਼ਾ : ਚੁੱਘ
NEXT STORY