ਚੰਡੀਗੜ੍ਹ (ਪ੍ਰੀਕਸ਼ਿਤ ਸਿੰਘ): ਡੱਡੂਮਾਜਰਾ ਕਾਲੋਨੀ ’ਚ ਵੀਰਵਾਰ ਦੇਰ ਰਾਤ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆਉਂਦੇ ਸਮੇਂ ਇਕ ਨੌਜਵਾਨ ’ਤੇ ਗੋਲ਼ੀਆਂ ਚਲਾ ਕੇ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਪੁਲਸ ਨੇ ਮੋਟਰਸਾਈਕਲ ਸਵਾਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਕਹਿਣ ’ਤੇ ਗੋਲ਼ੀਆਂ ਚਲਾਈਆਂ।
ਇਹ ਖ਼ਬਰ ਵੀ ਪੜ੍ਹੋ - 3 ਦੋਸਤਾਂ ਨੇ ਪਹਿਲਾਂ ਕੀਤਾ NRI ਦਾ ਕਤਲ, ਫ਼ਿਰ ਆਪਣੇ ਹੀ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ
ਪੁਲਸ ਨੇ ਮੁਲਜ਼ਮਾਂ ਕੋਲੋਂ 2 ਬੰਦੂਕਾਂ ਅਤੇ 5 ਕਾਰਤੂਸ ਸਮੇਤ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਸ਼ੁੱਕਰਵਾਰ ਨੂੰ ਮਲੋਆ ਸਥਿਤ ਸਤਿਸੰਗ ਭਵਨ ਨੇੜੇ ਨਾਕਾ ਲਾ ਕੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਪਹਿਲਾਂ ਪੀੜਤ ਰਿੰਕੂ ਦੇ ਨਾਲ ਹੀ ਕੰਮ ਕਰਦੇ ਸਨ ਪਰ ਰਿੰਕੂ ਨਾਲ ਕਿਸੇ ਗੱਲ ਨੂੰ ਲੈ ਕੇ ਉਸ ਦੀ ਅਣਬਣ ਹੋ ਗਈ ਸੀ। ਇਸ ਤੋਂ ਬਾਅਦ ਰਿੰਕੂ ਦੇ ਇਹ ਬੰਦੇ ਉਸ ਦੀ ਜਾਨ ਦੇ ਦੁਸ਼ਮਣ ਬਣ ਗਏ। ਸੂਤਰ ਦੱਸਦੇ ਹਨ ਕਿ ਫੜੇ ਗਏ ਮੁਲਜ਼ਮਾਂ ’ਚੋਂ ਸੌਰਵ ਉਰਫ਼ ਨੋਨੀ ਦਾ ਪਿਤਾ ਵੀ ਪਹਿਲਾਂ ਰਿੰਕੂ ਨਾਲ ਹੀ ਕੰਮ ਕਰਦਾ ਸੀ। ਸੂਤਰਾਂ ਮੁਤਾਬਕ ਹਮਲਾਵਰਾਂ ਅਤੇ ਰਿੰਕੂ ਵਿਚਕਾਰ ਪਹਿਲਾਂ ਤੋਂ ਹੀ ਝਗੜਾ ਚੱਲ ਰਿਹਾ ਸੀ। ਹਾਲਾਂਕਿ ਪੁਲਸ ਕਹਿ ਰਹੀ ਹੈ ਕਿ ਮੁਲਜ਼ਮਾਂ ਵਲੋਂ ਲਾਰੈਂਸ ਦੇ ਭਰਾ ਦੇ ਨਾਂ ਦਾ ਜ਼ਿਕਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੀ ਕੀਤਾ ਜਾਵੇਗਾ।
ਡੱਡੂਮਾਜਰਾ ਵਾਸੀ ਰਿੰਕੂ ਨੇ ਪੁਲਸ ਨੂੰ ਦੱਸਿਆ ਕਿ ਵੀਰਵਾਰ ਰਾਤ ਉਹ ਆਪਣੇ ਦੋਸਤ ਦੇ ਬੇਟੇ ਦੇ ਜਨਮ ਦਿਨ ਦੇ ਸਮਾਗਮ ’ਚ ਸ਼ਾਮਲ ਹੋਣ ਲਈ ਗਿਆ ਸੀ। ਉੱਥੋਂ ਵਾਪਸ ਆਉਣ ਤੋਂ ਬਾਅਦ ਜਦੋਂ ਉਹ ਘਰ ਆਉਣ ਲੱਗਾ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਰਸਤਾ ਰੋਕ ਲਿਆ ਅਤੇ ਪਿਸਤੌਲ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਹ ਕਿਸੇ ਤਰ੍ਹਾਂ ਉੱਥੋਂ ਭੱਜਣ ’ਚ ਕਾਮਯਾਬ ਹੋ ਗਿਆ ਅਤੇ ਦੋਸ਼ੀ ਹਮਲਾਵਰ ਉਸ ਦਾ ਪਿੱਛਾ ਕਰ ਕੇ ਘਰ ਦੇ ਬਾਹਰ ਪਹੁੰਚ ਗਿਆ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੀ ਜਾਨ ਬਚਾਉਣ ਲਈ ਤੇਜ਼ੀ ਨਾਲ ਭੱਜ ਕੇ ਘਰ ’ਚ ਵੜ ਗਿਆ। ਇਸ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਤਿੰਨ ਬਦਮਾਸ਼ ਘਰ ਦੇ ਬਾਹਰ ਰੁਕੇ ਅਤੇ ਉੱਥੇ ਵੀ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉੱਥੇ ਉਸ ਦੀ ਗੋਲੀ ਨਹੀਂ ਚੱਲੀ। ਫਿਰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉੱਥੋਂ ਭੱਜ ਗਏ। ਇਸ ਤੋਂ ਬਾਅਦ ਉਸ ਨੇ ਕੰਟਰੋਲ ਰੂਮ ਨੂੰ ਫੋਨ ਕਰ ਕੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਮਲੋਆ ਥਾਣਾ ਇੰਚਾਰਜ ਜਸਪਾਲ ਸਿੰਘ, ਡੀ.ਐੱਸ.ਪੀ. ਚਰਨਜੀਤ ਸਿੰਘ ਵਿਰਕ ਤੇ ਹੋਰ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ: ਚੀਫ਼ ਟਾਊਨ ਪਲਾਨਰ ਨੂੰ ਕੀਤਾ ਸਸਪੈਂਡ
ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਲਈ ਹਮਲੇ ਦੀ ਜ਼ਿੰਮੇਵਾਰੀ
ਫ਼ਰਾਰ ਹੋਣ ਤੋਂ ਬਾਅਦ ਤਿੰਨਾਂ ਅਪਰਾਧੀਆਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਰਿੰਕੂ ਨੂੰ ਮਾਰਨ ਦੀ ਗੱਲ ਕੀਤੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਦਾ ਨਾਂ ਵੀ ਲਿਆ। ਇਸ ਦੌਰਾਨ ਮੁਲਜ਼ਮ ਪੀੜਤ ਰਿੰਕੂ ਨਾਲ ਦੁਰਵਿਵਹਾਰ ਕਰ ਕੇ ਆਪਣਾ ਜੁਰਮ ਕਬੂਲ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਤੋਂ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਰਿੰਕੂ ਨੂੰ ਮਾਰਨ ਦਾ ਹੁਕਮ ਦਿੱਤਾ ਸੀ। ਨਾਲ ਹੀ ਮੁਲਜ਼ਮਾਂ ਨੇ ਆਪਣੇ ਨਾਂ ਬਿੱਲੂ ਮਾਜਰੀਆ, ਨੌਨੀ ਚੰਡੀਗੜ੍ਹ ਅਤੇ ਸਾਹਿਲ ਮਾਜਰੀਆ ਦੱਸੇ। ਇਸ ਦੇ ਨਾਲ ਹੀ ਮੁਲਜ਼ਮ ਇਹ ਕਹਿੰਦੇ ਵੀ ਨਜ਼ਰ ਆਏ ਕਿ ਗੋਲੀ ਉਸ ਦੇ ਪਿਸਤੌਲ ’ਚ ਫਸ ਗਈ, ਨਹੀਂ ਤਾਂ ਉਹ ਅੱਜ ਹੀ ਰਿੰਕੂ ਦਾ ਕੰਮ ਤਮਾਮ ਕਰ ਦਿੰਦੇ ਪਰ ਅਗਲੀ ਵਾਰ ਅਸੀਂ ਰਿੰਕੂ ਨੂੰ ਨਹੀਂ ਛੱਡਾਂਗੇ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਅਜੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਹਮਲਾ ਲਾਰੈਂਸ ਦੇ ਭਰਾ ਦੇ ਕਹਿਣ ’ਤੇ ਹੋਇਆ ਹੈ ਜਾਂ ਫਿਰ ਦੋਸ਼ੀ ਪੀੜਤ ਰਿੰਕੂ ਨੂੰ ਧਮਕੀ ਦੇਣ ਲਈ ਉਸ ਦਾ ਨਾਂ ਲੈ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ FIR ਹੋਣ ਤੱਕ ਨਹੀਂ ਕੀਤਾ ਜਾਵੇਗਾ ਸ਼ੁੱਭਕਰਨ ਦਾ ਸਸਕਾਰ- ਕਿਸਾਨ ਆਗੂ
NEXT STORY