ਭਿੱਖੀਵਿੰਡ/ਖਾਲੜਾ(ਸੁਖਚੈਨ/ਅਮਨ/ਭਾਟੀਆ)-ਬਲਾਕ ਭਿੱਖੀਵਿੰਡ ਅਧੀਨ ਆਉਦੇ ਪਿੰਡ ਬਲੇਰ ਵਿਖੇ ਸ਼ਰੇਆਮ ਵਿਕ ਰਹੇ ਚਿੱਟੇ ਦੇ ਨਸ਼ੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਉਠਾਏ ਇਸ ਨਸ਼ੇ ਦੇ ਮੁਦੇ 'ਤੇ ਜਗ ਬਾਣੀ ਵੱਲੋਂ ਪ੍ਰਮੁੱਖਤਾ ਨਾਲ ਛਾਪੀ ਖ਼ਬਰ 'ਤੇ ਅੱਜ ਜ਼ਿਲੇ ਦੇ ਪੁਲਸ ਮੁਖੀ ਸ੍ਰ. ਦਰਸ਼ਨ ਸਿੰਘ ਮਾਨ ਨੇ ਪਿੰਡ ਨਿਵਾਸੀਆਂ ਨਾਲ ਇਕ ਮੀਟਿੰਗ ਕੀਤੀ। ਇਸ ਬੈਠਕ 'ਚ ਪਿਡ ਦੇ ਨੌਜਵਾਨਾਂ ਨੇ ਜ਼ਿਲਾ ਪੁਲਸ ਮੁਖੀ ਨੂੰ ਪਿੰਡ 'ਚ ਵਿਕਦੇ ਨਸ਼ਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬੋਲਦਿਆ ਨੌਜਵਾਨ ਨੂੰ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਅਸੀ ਜਗਬਾਣੀ ਅਖਬਾਰ ਦੇ ਧੰਨਵਾਦੀ ਹਾਂ ਜਿੰਨਾ ਨੇ ਸਾਡੇ ਪਿੰਡ ਅੰਦਰ ਵਿਕ ਰਹੇ ਚਿੱਟੇ ਦੀ ਪ੍ਰਮੁੱਖਤਾ ਦੀ ਖ਼ਬਰ ਛਾਪੀ ਅਤੇ ਇਸਦੇ ਨਾਲ ਜ਼ਿਲਾ ਪੁਲਸ ਮੁਖੀ ਦਰਸ਼ਨ ਸਿੰਘ ਮਾਨ ਨੇ ਤਰੁੰਤ ਐਕਸ਼ਨ ਲੈ ਲਿਆ ਅਤੇ ਨਸ਼ਾ ਵਿਕਰੇਤਾ ਖਿਲਾਫ ਸ਼ਖਤ ਕਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ।
ਉਨ੍ਹਾਂ ਕਿਹਾ ਕਿ ਅਸੀ ਪਿੰਡ ਨਿਵਾਸੀ ਧੜੇਬੰਦੀ ਤੋਂ ਉੱਪਰ ਉਠਕੇ ਪੁਲਸ ਪ੍ਰਸ਼ਾਸਨ ਦਾ ਸਾਥ ਦੇਵਾਗੇ ਪਰ ਉਨ੍ਹਾਂ ਪੁਲਸ ਮੁਖੀ ਦੀ ਹਾਜ਼ਰੀ 'ਚ ਸ਼ਰੇਆਮ ਉਨ੍ਹਾਂ ਲੋਕਾਂ ਦਾ ਨਾਮ ਲਂੈਦਿਆ ਕਿਹਾ ਕਿ ਉਨ੍ਹਾਂ ਲੋਕਾਂ 'ਤੇ ਪੁਲਸ ਕਰਵਾਈ ਨਹੀਂ ਕਰ ਰਹੀ ਕਿਉਂਕਿ ਪੁਲਸ ਨੂੰ ਕਈ ਵਾਰੀ ਇਨ੍ਹਾਂ ਬਾਰੇ ਸ਼ਿਕਾਇਤ ਕਰ ਚੁੱਕੇ ਹਾਂ। ਇਸ ਪਿੰਡ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾਂ ਮੋਟਰਸਾਇਕਲਾਂ 'ਤੇ ਸਵਾਰ ਨੌਜਵਾਨ ਸ਼ਰੇਆਮ ਨਸ਼ੇ ਲੈ ਕੇ ਚੱਲੇ ਜਾਂਦੇ ਹਨ। ਲੋਕਾਂ ਨੇ ਪੁਲਸ ਮੁਖੀ ਨੂੰ ਉਨ੍ਹਾਂ ਲੋਕਾਂ ਦੀ ਸਾਰ ਲੈਣ ਲਈ ਕਿਹਾ ਪਰ ਉਨ੍ਹਾਂ ਕਿਹਾ ਕਿ ਜਿੰਨੇ ਵੀ ਨਸ਼ੇ ਦੇ ਕੇਸ ਦਰਜ ਕੀਤੇ ਹਨ ਉਹ ਭੰਗ ਗੋਲੀਆ ਦੇ ਹਨ ਨਾ ਕਿ ਹੋਰੈਇਨ ਸਮੈਕ ਦੇ। ਇਸ ਮੌਕੇ ਜ਼ਿਲਾਂ ਪੁਲਸ ਮੁੱਖੀ ਸ੍ਰ. ਦਰਸ਼ਨ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਨਸ਼ੇ ਦਾ ਧੰਧਾ ਕਰਨ ਵਾਲੇ ਦਾ ਲਿਹਾਜ ਨਹੀ ਕੀਤਾ ਜਾਵੇਗਾ ਅਤੇ ਪਿੰਡ ਅੰਦਰ ਨਸ਼ੇ ਦੇ ਖਾਤਮੇ ਲਈ ਤੁਹਾਡਾ ਸਯੋਗ ਜਰੂਰੀ ਹੈ, ਤੁਹਾਡੇ ਸਯੋਗ ਨਾਲ ਨਸ਼ਾ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈ ਆਪ ਪਿੰਡ ਪਿੰਡ ਜਾ ਕੇ ਮੀਟਿੰਗਾ ਕਰਕੇ ਜ਼ਿਲੇ ਨੂੰ ਨਸ਼ਾ ਮੁਕਤ ਕਰੂਗਾ। ਨਸ਼ੇ ਦੇ ਧੰਦੇ 'ਚ ਕਿਸੇ ਨਾਲ ਵੀ ਕੋਈ ਸਮਝੋਤਾ ਨਹੀ ਕੀਤਾ ਜਾਵੇਗਾ। ਜੇਕਰ ਕਿਸੇ ਘਰ 'ਚ ਨਸ਼ਿਆ ਵਰਗੀ ਨਾਮੁਰਾਦ ਬਿਮਾਰੀ ਲੱਗ ਗਈ ਹੈ ਤਾਂ ਉਸ ਦੀ ਰੋਕਥਾਮ ਜਰੂਰੀ ਹੈ ਤਾਂਕਿ ਆਉਣ ਵਾਲੀ ਨੌਜਵਾਨ ਪੀੜੀ ਨੂੰ ਬਚਾ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਾਥ ਦੇਣ ਤਾਕਿ ਦੋਸ਼ੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਐਸ. ਪੀ. ਡੀ. ਤਲਕ ਰਾਜ, ਸਬ ਡਿਵੀਜਨ ਭਿੱਖੀਵਿੰਡ ਦੇ ਡੀ. ਐਸ. ਪੀ. ਸਲੱਖਣ ਸਿੰਘ ਮਾਨ, ਥਾਣਾ ਮੁਖੀ ਬਲਵਿੰਦਰ ਸਿੰਘ, ਪ੍ਰਧਾਨ ਚਰਨਜੀਤ ਸਿੰਘ ਬਲੇਰ, ਸਾਬਕਾ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਪ੍ਰਤਾਪ ਸਿੰਘ ਬਲੇਰ, ਸ਼ੇਰਾ ਸਿੰਘ, ਨਿਰਮਲ ਸਿੰਘ ਸੁਰਸਿੰਘ, ਕਰਮਬੀਰ ਸਿੰਘ ਬੈਕਾ, ਇੰਦਰਜੀਤ ਖਾਲਸਾ, ਗੰਗਨ ਸਿੰਘ ਸੁਰਸਿਘ, ਲੋਰਲ ਕਮੇਟੀ ਬਲਵਿੰਦਰ ਸਿੰਘ ਪਾਹੜਾ, ਜੁਝਾਰ ਸਿੰਘ, ਸਰਪੰਚ ਗਰਭੇਜ ਸਿੰਘ ਤੱਤਲਾ ਆਦਿ ਹਾਜ਼ਰ ਸਨ।
ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਨੇ ਚਲਾਈ ਸਫਾਈ ਮੁਹਿੰਮ
NEXT STORY