ਬੁਡਲਾਡਾ (ਰਾਮ ਰਤਨ, ਬਾਂਸਲ) : ਬੁਢਲਾਡਾ ਪੁਲਸ ਵੱਲੋਂ ਅੱਜ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ਼ਹਿਰ ਦੀਆਂ ਵੱਖ-ਵੱਖ ਸ਼ੱਕੀ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਵੱਡੀ ਪੁਲਸ ਨਫ਼ਰੀ ਦੀ ਅਗਵਾਈ ਕਰਦਿਆਂ ਥਾਣਾ ਸ਼ਹਿਰੀ ਦੇ ਮੁਖੀ ਸੰਦੀਪ ਸਿੰਘ ਵੱਲੋਂ ਜਿੱਥੇ ਘਰਾਂ ਦੀ ਤਲਾਸ਼ੀ ਲਈ ਗਈ, ਉੱਥੇ ਸ਼ਹਿਰ ਦੀ ਬਾਹਰਲੇ ਇਲਾਕਿਆਂ 'ਚ ਵੀ ਪੂਰੇ ਜ਼ੋਰ-ਸ਼ੋਰ ਨਾਲ ਤਲਾਸ਼ੀ ਮੁਹਿੰਮ ਜਾਰੀ ਰੱਖੀ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਬਾਗੀ ਰਥਮੀਨਾ ਦੀ ਅਗਵਾਈ ਹੇਠ ਥਾਣਾ ਸ਼ਹਿਰੀ ਪੁਲਸ ਵੱਲੋਂ ਵੱਡੀ ਪੁਲਸ ਨਫ਼ਰੀ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕਈ ਸਥਾਨਾਂ 'ਤੇ ਨਸ਼ਾ ਅਤੇ ਹੋਰ ਪਾਬੰਦੀਸ਼ੁਧਾ ਸਮੱਗਰੀ ਮਿਲਣ ਕਾਰਨ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਭਾਬੀ ਕਮਲ ਕੌਰ ਦੀ ਇਤਰਾਜ਼ਯੋਗ ਵੀਡੀਓ ਵਾਇਰਲ!
NEXT STORY