ਚੰਡੀਗੜ੍ਹ (ਸੁਸ਼ੀਲ) : ਜ਼ਿਲ੍ਹਾ ਅਦਾਲਤ ਦੇ ਜੇ. ਐੱਮ. ਆਈ. ਸੀ. ਤਰੁਣ ਕੁਮਾਰ ਦੇ ਹੁਕਮਾਂ ’ਤੇ ਸੈਕਟਰ-36 ਥਾਣਾ ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ 2 ਭਗੌੜੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਜ਼ਮਾਨਤ ਮਿਲਣ ਉਪਰੰਤ ਦੋਵੇਂ ਮੁਲਜ਼ਮ ਜ਼ਿਲ੍ਹਾ ਅਦਾਲਤ 'ਚ ਪੇਸ਼ ਨਹੀਂ ਹੋਏ।
ਤਰੁਣ ਕੁਮਾਰ ਦੀ ਸ਼ਿਕਾਇਤ ’ਤੇ ਭਗੌੜੇ ਨਈਮ ਅਹਿਮਦ ਨੂੰ ਮੁਲਜ਼ਮ ਬਣਾਇਆ ਗਿਆ ਹੈ। ਉਸ ਖ਼ਿਲਾਫ਼ 25 ਮਈ, 2017 ਨੂੰ ਚੋਰੀ ਦੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਸ ਨੇ ਡੇਰਾਬੱਸੀ ਦੇ ਗੁਲਮੋਹਰ ਵਾਸੀ ਵਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸਦੇ ਖ਼ਿਲਾਫ਼ 2019 ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮੁਲਜ਼ਮ ਪੇਸ਼ ਨਹੀਂ ਹੋਇਆ।
ਮੋਹਾਲੀ 'ਚ ਲਗਾਤਾਰ ਭਾਰੀ ਮੀਂਹ ਕਾਰਨ ਜਲ-ਥਲ, ਪਾਣੀ 'ਚ ਡੁੱਬੀ ਫ਼ਸਲ ਦੇਖ ਝੂਰ ਰਿਹਾ ਕਿਸਾਨ (ਤਸਵੀਰਾਂ)
NEXT STORY