ਕਪੂਰਥਲਾ : ਗੈਂਗਸਟਰਾਂ ਦਾ ਇਹ ਟੋਲਾ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਸੀ ਪਰ ਸਮੇਂ ਸਿਰ ਪੁਲਸ ਦੀ ਮੁਸ਼ਤੈਦੀ ਕਾਰਨ ਇਨ੍ਹਾਂ ਦਾ ਮਾਸਟਰ ਪਲਾਨ ਧਰਿਆ-ਧਰਾਇਆ ਰਹਿ ਗਿਆ। ਜਾਣਕਾਰੀ ਮੁਤਾਬਕ ਇਹ ਸਾਰੇ ਨੌਜਵਾਨ ਕਪੂਰਥਲਾ ਜੇਲ 'ਚ ਕੈਦ ਆਪਣੇ ਸਾਥੀ ਗੈਂਗਸਟਰ ਨੂੰ ਛੁਡਵਾਉਣ ਲਈ ਹਥਿਆਰ ਇਕੱਠੇ ਕਰੀ ਬੈਠੇ ਸਨ। ਇਨ੍ਹਾਂ ਦਾ ਇਕ ਸਾਥੀ ਹੈਪੀ ਢਿਲਵਾਂ ਬੀਤੇ ਦਿਨੀਂ ਪੁਲਸ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਸ ਤੋਂ ਸਖਤੀ ਨਾਲ ਕੀਤੀ ਗਈ ਪੁੱਛ-ਪੜਤਾਲ 'ਚ ਹੀ ਦੋਸ਼ੀਆਂ ਦੇ ਮਾਸਟਰ ਪਲਾਨ ਦਾ ਭੇਤ ਖੁੱਲ੍ਹ ਸਕਿਆ ਅਤੇ ਫੁਰਤੀ ਤੋਂ ਕੰਮ ਲੈਂਦਿਆਂ ਪੁਲਸ ਨੇ ਹਥਿਆਰਾਂ ਸਣੇ ਉਕਤ ਗੈਂਗਸਟਰਾਂ ਨੂੰ ਦਬੋਚ ਲਿਆ ਜਦਕਿ 3 ਗੈਂਗਸਟਰ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ।
ਇਸ ਸਭ ਦੌਰਾਨ ਗੰਨ ਹਾਊਸ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਇਨ੍ਹਾਂ ਕੋਲੋਂ ਬਰਾਮਦ ਦੋ ਪਿਸਤੌਲਾਂ 'ਚੋਂ ਇਕ ਗੰਨ ਹਾਊਸ 'ਚ ਜਮ੍ਹਾ ਕਰਵਾਈ ਗਈ ਲਾਇਸੈਂਸੀ ਪਿਸਤੌਲ ਹੈ ਜੋ ਗੈਂਗਸਟਰਾਂ ਤੱਕ ਕਿਵੇਂ ਪਹੁੰਚੀ, ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਦੇ ਨੌਜਵਾਨ ਲੜਕੇ ਦੀ ਕੈਨੇਡਾ ਵਿਖੇ ਸੜਕ ਹਾਦਸੇ 'ਚ ਮੌਤ
NEXT STORY