ਲੁਧਿਆਣਾ (ਕੁਲਵੰਤ)-ਜਾਨਲੇਵਾ ਹਮਲਾ ਕਰ ਕੇ ਗਹਿਣੇ ਲੁੱਟਣ ਅਤੇ ਜਬਰਨ ਘਰ 'ਚ ਦਾਖਲ ਹੋ ਕੇ ਭੰਨ-ਤੋੜ ਕਰਨ ਦੇ ਦੋਸ਼ ਵਿਚ ਥਾਣਾ ਡਾਬਾ ਦੀ ਪੁਲਸ ਨੇ ਬਸੰਤ ਨਗਰ ਦੇ ਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਚਿਮਨੀ ਰੋਡ ਦੇ ਕਾਲੂ ਉਰਫ ਵਿੱਕੀ, ਵਿਜੇ ਸੈਂਡੀ, ਪਿਪਲ ਚੌਕ ਦੇ ਗੱਗੂ, ਸਾਹਿਬਜ਼ਾਦਾ ਫਤਿਹ ਸਿੰਘ ਨਗਰ ਦੇ ਭੇਲੂ ਉਰਫ ਅਭਿਸ਼ੇਕ ਸ਼ਰਮਾ, ਗਗਨ, ਬੋਬਨ, ਭੂਰਾ ਅਤੇ ਅਮਨ ਉਰਫ ਭੈਂਸਾ ਖਿਲਾਫ ਇਰਾਦਾ-ਏ-ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਨਜੀਤ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਕਰੀਬ 11 ਵਜੇ ਉਹ ਆਪਣੇ ਘਰ ਦੇ ਵਿਹੜੇ 'ਚ ਪਿਆ ਸੀ। ਉਸਦਾ ਬੇਟਾ ਲਵਪ੍ਰੀਤ ਸਿੰਘ ਅਤੇ ਉਸਦਾ ਸਾਲਾ ਜੋਬਨਪ੍ਰੀਤ ਸਿੰਘ ਤੇ ਉਸਦੀ ਘਰਵਾਲੀ ਪ੍ਰਭਜੋਤ ਕੌਰ ਆਪਣੇ ਕਮਰੇ 'ਚ ਬੈਠੇ ਸਨ ਤਾਂ ਉਕਤ ਦੋਸ਼ੀ, ਜਿਨ੍ਹਾਂ ਦੇ ਹੱਥਾਂ 'ਚ ਲੋਹੇ ਦੀਆਂ ਰਾਡਾਂ ਅਤੇ ਹੋਰ ਹਥਿਆਰ ਸਨ, ਜਬਰਨ ਉਨ੍ਹਾਂ ਦੇ ਘਰ ਆ ਦਾਖਲ ਹੋਏ ਅਤੇ ਕਾਲੀ ਨੇ ਉਸਦੇ ਬੇਟੇ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਲੋਹੇ ਦੀ ਰਾਡ ਨਾਲ ਵਾਰ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਦੋਸ਼ੀ ਸੋਨੇ ਦਾ ਕੜਾ, ਅੰਗੂਠੀ, ਘੜੀ ਅਤੇ ਹੋਰ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ ਅਤੇ ਅਸੀਂ ਇਸ ਸਬੰਧੀ ਸੂਚਨਾ ਪੁਲਸ ਨੂੰ ਦਿੱਤੀ।
ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਡਾਬਾ ਦੀ ਪੁਲਸ ਨੇ ਜਬਰਨ ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰ ਕੇ ਭੰਨ-ਤੋੜ ਕਰਨ ਦੇ ਦੋਸ਼ 'ਚ ਢਿੱਲੋਂ ਨਗਰ ਦੇ ਗੁਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਇਸੇ ਇਲਾਕੇ ਗੱਗੂ, ਕਾਲੀ, ਗਗਨ, ਭਵਨ, ਭੈਂਸਾ ਅਤੇ ਭੇਲੂ ਨਰਸ ਦੇ ਬੇਟੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਵਿੰਦਰ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 11 ਵਜੇ ਉਸਦੀ ਪਤਨੀ ਕੋਮਲ, ਨਰਿੰਦਰ ਕੌਰ ਅਤੇ ਉਸਦੀ ਬੇਟੀ ਮਹਿਕਪ੍ਰੀਤ ਕੌਰ ਅਤੇ ਪੋਤਾ-ਪੋਤੀ ਸਮੇਤ ਸੁੱਤੇ ਹੋਏ ਸਨ ਕਿ ਅਚਾਨਕ ਰਾਤ ਨੂੰ ਕਿਸੇ ਵੱਲੋਂ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਇਆ ਜਾਣ ਲੱਗਾ ਅਤੇ ਇਸ ਦੌਰਾਨ ਉਨ੍ਹਾਂ ਦੇ ਦੇਖਦੇ ਹੀ ਦੇਖਦੇ ਦਾਤ ਅਤੇ ਤਲਵਾਰਾਂ ਦਰਵਾਜ਼ੇ 'ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੇ ਘਰ ਦਾ ਬਾਹਰੀ ਗੇਟ ਪਾੜ ਦਿੱਤਾ ਗਿਆ ਅਤੇ ਉਕਤ ਦੋਸ਼ੀ ਜਬਰਨ ਉਨ੍ਹਾਂ ਦੇ ਘਰ ਦਾਖਲ ਹੋਏ ਤੇ ਕਿਹਾ ਕਿ ਕੰਮਾ ਅਤੇ ਚੰਨਾ ਕਿੱਥੇ ਹਨ।
ਉਹ ਅਤੇ ਕਾਲੀ ਉਨ੍ਹਾਂ ਨਾਲ ਗੱਲ ਹੀ ਕਰ ਰਹੇ ਸਨ ਕਿ ਗੱਗੂ ਨੇ ਦਾਤ ਨਾਲ ਉਸ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਸਮੇਂ ਉਸਦੀ ਬੇਟੀ ਬਚਾਅ ਲਈ ਆਈ ਤਾਂ ਭੂਰੇ ਨੇ ਉਸਦੇ ਇੱਟ ਮਾਰੀ ਅਤੇ ਬਾਕੀ ਦੋਸ਼ੀਆਂ ਨੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ, ਜਿਸ ਤੋਂ ਬਾਅਦ ਲੋਕਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਇਲਾਜ ਲਈ ਭੇਜਿਆ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਮੱਧ ਪ੍ਰਦੇਸ਼ ਦੇ ਸ਼ਹੀਦ ਕਿਸਾਨਾਂ ਦੀ ਹਿਮਾਇਤ 'ਚ ਮੋਦੀ ਸਰਕਾਰ ਵਿਰੁੱਧ ਦਿੱਲੀ ਵਿਖੇ ਰੋਸ ਧਰਨਾ ਦੇਣ ਦਾ ਐਲਾਨ
NEXT STORY