ਫਰੀਦਕੋਟ (ਰਾਜਨ) : ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੌਲਦਾਰ ਬਲਤੇਜ ਸਿੰਘ ਵਜੋਂ ਹੋਈ ਹੈ, ਜੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ ਅਤੇ ਥਾਣਾ ਸਿਟੀ ਫਰੀਦਕੋਟ ਵਿਚ ਪੀ. ਸੀ. ਆਰ ਪਾਰਟੀ ਵਿਚ ਹੌਲਦਾਰ ਵਜੋਂ ਤੈਨਾਤ ਸੀ। ਗੱਲਬਾਤ ਕਰਦਿਆਂ ਮ੍ਰਿਤਕ ਹੌਲਦਾਰ ਬਲਤੇਜ ਸਿੰਘ ਦੇ ਸਾਥੀ ਪੀ. ਸੀ. ਆਰ ਮੁਲਾਜ਼ਮ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਬਲਤੇਜ ਸਿੰਘ ਦੀ ਦੇਰ ਰਾਤ ਤੋਂ ਹੀ ਉਸ ਦੇ ਨਾਲ ਨਾਈਟ ਡਿਊਟੀ ਲੱਗੀ ਹੋਈ ਸੀ। ਅੱਜ ਸਵੇਰੇ ਜਦੋਂ ਉਨ੍ਹਾਂ ਨੂੰ ਸੂਚਨਾਂ ਮਿਲੀ ਕਿ ਤਲਵੰਡੀ ਪੁਲ ਨਹਿਰਾਂ 'ਤੇ ਕੋਈ ਕੈਂਟਰ ਨਹਿਰ ਵਿਚ ਡਿੱਗਿਆ ਹੈ ਤਾਂ ਉਹ ਦੋਵੇਂ ਜਣੇ ਘਟਨਾ ਸਥਾਨ 'ਤੇ ਜਾ ਰਹੇ ਸਨ ਤਾਂ ਰਸਤੇ ਵਿਚ ਬਲਤੇਜ ਸਿੰਘ ਨੇ ਉਸ ਨੂੰ ਕਿਹਾ ਕਿ ਮੋਟਰਸਾਇਕਲ ਰੋਕ ਮੈਨੂੰ ਕੁਝ ਹੋ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚੋਂ ਲੰਘਣ ਵਾਲੇ ਨੈਸ਼ਨਲ ਹਾਈਵੇਅ 'ਤੇ ਵੱਡਾ ਝਟਕਾ, ਰੱਦ ਹੋਇਆ ਇਹ ਅਹਿਮ ਪ੍ਰਾਜੈਕਟ
ਉਨ੍ਹਾਂ ਦੱਸਿਆ ਕਿ ਜਦੋਂ ਹੀ ਉਸ ਨੇ ਮੋਟਰਸਾਇਕਲ ਰੋਕ ਕੇ ਵੇਖਿਆ ਤਾਂ ਹੌਲਦਾਰ ਬਲਤੇਜ ਸਿੰਘ ਇਕ ਦਮ ਡਿੱਗ ਗਿਆ, ਉਨ੍ਹਾਂ ਦੱਸਿਆ ਕਿ ਮੌਕੇ 'ਤੇ ਉਸ ਨੇ ਸਾਥੀ ਕਰਮਚਾਰੀਆਂ ਨੂੰ ਬੁਲਾ ਕੇ ਤੇ ਕਿਸੇ ਪ੍ਰਾਈਵੇਟ ਰਾਹਗੀਰ ਦੀ ਗੱਡੀ ਰੋਕ ਉਸ ਰਾਹੀਂ ਹੌਲਦਾਰ ਬਲਤੇਜ ਸਿੰਘ ਨੂੰ ਮੈਡੀਕਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਪੀਸੀਆਰ ਪਾਰਟੀ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ ਛੇ ਵਜੇ ਉਸ ਦੀ ਪੀਸੀਆਰ ਮੁਲਾਜ਼ਮ ਹੌਲਦਾਰ ਬਲਤੇਜ ਸਿੰਘ ਨਾਲ ਗੱਲਬਾਤ ਹੋਈ ਪਰ ਅਚਾਨਕ 7 ਵਜੇ ਉਸ ਨਾਲ ਇਹ ਘਟਨਾਂ ਵਾਪਰ ਗਈ ਜਿਸ ਨੂੰ ਜਲਦੀ ਨਾਲ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਉਨ੍ਹਾਂ ਦੱਸਿਆ ਕਿ ਮੌਤ ਸਮੇਂ ਹੌਲਦਾਰ ਬਲਤੇਜ ਸਿੰਘ ਡਿਊਟੀ 'ਤੇ ਤਾਇਨਾਤ ਸੀ ਅਤੇ ਅੰਤਿਮ ਸਾਹਾਂ ਤੱਕ ਡਿਊਟੀ 'ਤੇ ਹੀ ਰਿਹਾ। ਫਿਲਹਾਲ ਮ੍ਰਿਤਕ ਹੌਲਦਾਰ ਬਲਤੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ, ਜਿਸ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫ੍ਰੀ ਮਿਲਣ ਵਾਲੀ ਕਣਕ ਨੂੰ ਲੈ ਕੇ ਵੱਡੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵੇਂ ਬਣੇ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੋ ਦਿਨ ਲਈ ਪੰਜਾਬ ਦੌਰੇ 'ਤੇ
NEXT STORY