ਫਿਰੋਜ਼ਪੁਰ (ਚੋਪੜਾ) : ਫਿਰੋਜ਼ਪੁਰ ਦੇ ਪਿੰਡ ਕਾਮਲ ਵਾਲਾ ਵਿਖੇ ਇੱਕ ਪੁਲਸ ਮੁਲਾਜ਼ਮ ਅਤੇ ਉਸਦੇ ਪੁੱਤਰ ਨੇ ਵਰਦੀ ਦੀ ਧੌਂਸ ਦਿਖਾ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੂਸਰੇ ਪਾਸੇ ਪੀੜਤ ਲੋਕਾਂ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਵਿੱਚ ਇਲਾਜ ਕਰਵਾ ਰਹੇ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਾਮਲ ਵਾਲਾ ਦੇ ਰਹਿਣ ਵਾਲੇ ਹਨ। ਜਿਥੇ ਉਨ੍ਹਾਂ ਦਾ ਪਿੰਡ ਦੇ ਹੀ ਰਹਿਣ ਵਾਲੇ ਸੰਤਾਂ ਸਿੰਘ ਜੋ ਪੁਲਸ ਮੁਲਾਜ਼ਮ ਹੈ। ਜਿਨ੍ਹਾਂ ਨਾਲ ਉਨ੍ਹਾਂ ਦਾ ਮਾਮੂਲੀ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਹੈ। ਜਿਸ ਦੀ ਰੰਜਿਸ਼ ਨੂੰ ਲੈਕੇ ਗੁਰਦੇਵ ਸਿੰਘ ਨੇ ਆਪਣੇ ਨਾਲ ਕੁੱਝ ਗੁੰਡਾਂ ਅਨਸਰ ਅਤੇ ਔਰਤਾਂ ਲਿਆ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਉਨ੍ਹਾਂ ਦੀਆਂ ਔਰਤਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ। ਗਰਭਵਤੀ ਔਰਤਾਂ ਨੂੰ ਵੀ ਗੰਭੀਰ ਜ਼ਖਮੀ ਕੀਤਾ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੇ ਕਾਪੇ ਕਿਰਪਾਨਾਂ ਮਾਰ ਸਿਰ ਪਾੜੇ ਗਏ।
ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ
ਜ਼ਖਮੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਉਹ ਪੁਲਸ ਨੂੰ ਇਤਲਾਹ ਦੇ ਚੁੱਕੇ ਹਨ ਪਰ ਕਿਤੇ ਨਾ ਕਿਤੇ ਪੁਲਸ ਵੀ ਪੁਲਸ ਦਾ ਪੱਖ ਪੂਰਦੀ ਨਜ਼ਰ ਆ ਰਹੀ ਹੈ। ਕਿਉਂਕਿ ਪੁਲਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ’ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਦੂਸਰੇ ਪਾਸੇ ਜਦੋਂ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇਗੀ ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਹਿਮ ਖ਼ਬਰ : ਨਾਂਦੇੜ ਸਾਹਿਬ ਵੱਲ ਜਾਣ ਵਾਲੀ 'ਸੱਚਖੰਡ ਐਕਸਪ੍ਰੈੱਸ' ਹੁਣ ਪੁਰਾਣੇ ਰੂਟ ਵਾਇਆ ਰਾਜਪੁਰਾ ਤੋਂ ਜਾਵੇਗੀ
NEXT STORY