ਜੋਗਾ (ਗੋਪਾਲ) : ਪੰਜਾਬ ਪੁਲਸ ਦੇ ਡੀ. ਆਈ. ਜੀ. (ਵਿਜੀਲੈਂਸ ਅਤੇ ਐੱਨ. ਆਰ. ਆਈ.) ਡਾ. ਨਰਿੰਦਰ ਭਾਰਗਵ ਵੱਲੋਂ ਅਚਨਚੇਤ ਥਾਣਾ ਜੋਗਾ ਦੀ ਚੈਕਿੰਗ ਕਰਦਿਆਂ ਸਹਾਇਕ ਥਾਣੇਦਾਰ (ਏ. ਐੱਸ. ਆਈ.) ਦਲੇਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਡੀ. ਆਈ. ਜੀ. ਡਾ. ਨਰਿੰਦਰ ਭਾਰਗਵ ਵੱਲੋਂ ਅਚਾਨਕ ਥਾਣਾ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਏ. ਐੱਸ. ਆਈ. ਡਿਊਟੀ ਦੌਰਾਨ ਹਾਜ਼ਰ ਨਹੀਂ ਪਾਇਆ ਗਿਆ, ਜਦੋਂ ਕਿ ਆਮ ਪਬਲਿਕ ਥਾਣੇ ਵਿਚ ਕੰਮਾਂ-ਕਾਰਾਂ ਲਈ ਹਾਜ਼ਰ ਸਨ। ਲੋਕਾਂ ਨੇ ਸੀਨੀਅਰ ਪੁਲਸ ਅਧਿਕਾਰੀ ਨੂੰ ਆਪਣੀਆਂ ਤਕਲੀਫ਼ਾਂ ਤੋਂ ਜਾਣੂੰ ਕਰਵਾਉਂਦਿਆਂ ਹਾਜ਼ਰ ਡਿਊਟੀ ਮੁਲਾਜ਼ਮ ਦੇ ਮੌਜੂਦ ਨਾ ਹੋਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਅਧਿਕਾਰੀ ਵੱਲੋਂ ਪੁੱਛਗਿੱਛ ਦੌਰਾਨ ਤਸੱਲੀ ਬਖਸ਼ ਜਵਾਬ ਨਾ ਮਿਲਣ ’ਤੇ ਉਸ ਨੂੰ ਮੁਅੱਤਲ ਕੀਤਾ ਗਿਆ।
ਮੋਹਾਲੀ ਦੇ ਬੈਂਕ 'ਚ ਵੱਡੀ ਵਾਰਦਾਤ, ਸੁਰੱਖਿਆ ਗਾਰਡ ਨੇ ਚਲਾਈ ਗੋਲੀ, ਨੌਜਵਾਨ ਦੀ ਮੌਤ
NEXT STORY