ਸ੍ਰੀ ਗੋਇੰਦਵਾਲ ਸਾਹਿਬ (ਪੰਛੀ) - ਕਸਬਾ ਗੋਇੰਦਵਾਲ ਸਾਹਿਬ ਵਿਖੇ ਪੁਲਸ ਨਾਕੇ ’ਤੇ ਡਿਊਟੀ ਕਰ ਰਹੇ ਇਕ ਥਾਣੇਦਾਰ ਵਲੋਂ ਪੱਤਰਕਾਰਾਂ ਦੇ ਨਾਂ ’ਤੇ ਆਪਣੇ ਹੀ ਥਾਣੇਦਾਰ ਕੋਲੋਂ ਨਿਵੇਕਲੇ ਢੰਗ ਨਾਲ ਠੱਗੀ ਮਾਰਨ ਦਾ ਸਮਾਚਾਰ ਮਿਲਿਆ, ਜਿਸ ਤੋਂ ਬਾਅਦ ਇਹ ਮਾਮਲਾ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਪਹੁੰਚ ਗਿਆ। ਠੱਗੀ ਦਾ ਸ਼ਿਕਾਰ ਹੋਏ ਏ.ਐੱਸ.ਆਈ ਦਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਪੂਰਥਲਾ ਚੌਕ ਸਥਿਤ ਨਾਕੇ ’ਤੇ ਮੇਰੇ ਨਾਲ ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਗੁਰਭੇਜ ਸਿੰਘ ਵਲੋਂ ਕਿਸੇ ਵੀਡੀਓ ਦਾ ਹਵਾਲਾ ਦੇ ਕੇ ਪੱਤਰਕਾਰਾਂ ਨੂੰ ਪਾਰਟੀ ਦੇਣ ਦੇ ਨਾਂ ’ਤੇ 2 ਹਜ਼ਾਰ ਰੁਪਏ ਲਏ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਰੂਹ ਕੰਬਾਊ ਵਾਰਦਾਤ: ਕੁਲਯੁੱਗੀ ਪਤੀ ਨੇ ਪਤਨੀ ਦਾ ‘ਕਤਲ’ ਕਰ ‘ਗਟਰ’ ’ਚ ਸੁੱਟੀ ਲਾਸ਼
ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਤਨਖ਼ਾਹ ਦੇ ਪੈਸਿਆਂ ’ਚੋਂ ਏ. ਐੱਸ. ਆਈ. ਗੁਰਭੇਜ ਸਿੰਘ ਨੂੰ 2 ਹਜ਼ਾਰ ਰੁਪਏ ਕਢਵਾ ਕੇ ਦਿੱਤੇ। ਇਸ ਮਾਮਲੇ ਨੂੰ ਲੈ ਕੇ ਜਿੱਥੇ ਪੀੜਤ ਏ. ਐੱਸ. ਆਈ. ਨੇ ਉਕਤ ਥਾਣੇਦਾਰ ’ਤੇ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਪੱਤਰਕਾਰ ਭਾਈਚਾਰੇ ਨੇ ਪੱਤਰਕਾਰਾਂ ਦੇ ਨਾਂ ’ਤੇ ਪੈਸੇ ਲੈਣ ਵਾਲੇ ਉਕਤ ਥਾਣੇਦਾਰ ਖ਼ਿਲਾਫ਼ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਪੱਤਰਕਾਰ ਯੂਨੀਅਨ ਦੇ ਆਗੂ ਪੱਤਰਕਾਰ ਗੁਰਬਿੰਦਰ ਸਿੰਘ, ਪਲਵਿੰਦਰ ਸਿੰਘ, ਜਤਿੰਦਰ ਸਿੰਘ ਬਾਵਾ, ਸਕੱਤਰ ਸਿੰਘ ਅਟਵਾਲ, ਸੰਦੀਪ ਸਿੰਘ ਰਾਓ, ਰਾਜਵਿੰਦਰ ਸਿੰਘ ਮਿੱਠਾ, ਨਿਸ਼ਾਨ ਸਿੰਘ ਜੌਹਲ ਆਦਿ ਨੇ ਉਕਤ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਪੱਤਰਕਾਰਾ ਦੇ ਨਾਂ ’ਤੇ ਪੈਸੇ ਲੈਣ ਅਤੇ ਪੱਤਰਕਾਰ ਦਾ ਅਕਸ ਖਰਾਬ ਕਰਨ ਵਾਲੇ ਉਕਤ ਥਾਣੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ
ਕੀ ਕਹਿਣਾ ਹੈ ਏ.ਐੱਸ.ਆਈ ਗੁਰਭੇਜ ਸਿੰਘ ਦਾ
ਇਸ ਸਬੰਧੀ ਜਦੋਂ ਏ.ਐੱਸ.ਆਈ ਗੁਰਭੇਜ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਏ.ਐੱਸ.ਆਈ ਦਵਿੰਦਰ ਸਿੰਘ ਵਲੋਂ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਬਿਲਕੁਲ ਬੇ-ਬੁਨਿਆਦ ਹਨ। ਉਸ ਵਲੋਂ ਦਵਿੰਦਰ ਸਿੰਘ ਕੋਲੋਂ ਕੁਝ ਪੈਸੇ ਉਧਾਰ ਜ਼ਰੂਰ ਲਏ ਸਨ ਪਰ ਪੱਤਰਕਾਰਾਂ ਦੇ ਨਾਮ ’ਤੇ ਕੋਈ ਪੈਸਾ ਨਹੀਂ ਲਿਆ ਗਿਆ।
ਪੜ੍ਹੋ ਇਹ ਵੀ ਖ਼ਬਰ - ਬਰਨਾਲਾ : ਆਈਲੈਟਸ ਸੈਂਟਰ ਦੇ ਮਾਲਕ ਨੇ ਹੋਟਲ ’ਚ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ
ਕੀ ਕਹਿਣਾ ਹੈ ਡੀ.ਐੱਸ.ਪੀ ਦਾ
ਇਸ ਸਬੰਧੀ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ ਰਮਨਦੀਪ ਸਿੰਘ ਭੁੱਲਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਨਗੇ, ਜੇਕਰ ਉਕਤ ਥਾਣੇਦਾਰ ਵਲੋਂ ਠੱਗੀ ਮਾਰਨ ਦੀ ਕੋਈ ਗੱਲ ਸਾਹਮਣੇ ਆਈ ਤਾਂ ਵਿਭਾਗੀ ਕਾਰਵਾਈ ਤੋਂ ਲਿਹਾਜ ਨਹੀਂ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ
'ਚੰਡੀਗੜ੍ਹ' 'ਚ ਗਰਮੀ ਨੇ ਤੋੜਿਆ ਪਿਛਲੇ 9 ਸਾਲਾਂ ਦਾ ਰਿਕਾਰਡ, ਜਾਣੋ ਕਿੰਨਾ ਦਰਜ ਕੀਤਾ ਗਿਆ ਪਾਰਾ
NEXT STORY