ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਸਥਾਨਕ ਪੁਲਿਸ ਵੱਲੋਂ ਬੀਤੀ ਦੇਰ ਸ਼ਾਮ 307 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਕਥਿਤ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਥਾਣਾ ਮੁਖੀ ਭਾਰਤ ਭੂਸ਼ਨ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਨੇੜਲੇ ਪਿੰਡ ਅੱਪਰ ਮੀਂਢਵਾ ਵਿਖੇ ਪੁਲਿਸ ਵਲੋਂ ਮਾਰੇ ਛਾਪੇ ਦੌਰਾਨ ਇਕ ਘਰ ਵਿੱਚੋਂ 307 ਪੇਟੀਆਂ ਸ਼ਰਾਬ, ਜਿਨ੍ਹਾਂ ਵਿੱਚ 300 ਪੇਟੀਆਂ ਚੰਡੀਗੜ੍ਹ ਮਾਰਕਾ 555 ਅਤੇ 7 ਪੇਟੀਆਂ ਮਾਲਵਾ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਨਾਜਾਇਜ਼ ਸ਼ਰਾਬ ਦਾ ਕੰਮ ਕਰਨ ਵਾਲੇ 5 ਵਿਅਕਤੀ ਅਜੇ ਰਾਣਾ, ਅਮਨ ਰਾਣਾ ਅਤੇ ਜਸਪਾਲ ਰਾਣਾ ਵਾਸੀ ਮੀਂਢਵਾ ਜਦੋਂਕਿ ਮਿੰਟੂ ਵਾਸੀ ਮਾਂਗੇਵਾਲ ਅਤੇ ਹੈਪੀ ਵਾਸੀ ਗੰਗੂਵਾਲ ਖਿਲਾਫ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼, ਸਿਹਤ ਵਿਭਾਗ ਚੌਕਸ
ਇਹ ਵੀ ਪੜ੍ਹੋ: ਦੇਸ਼ 'ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ
ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਤਿੰਨ ਕਥਿਤ ਦੋਸ਼ੀਆਂ ਅਮਨ ਰਾਣਾ, ਅਜੇ ਰਾਣਾ ਅਤੇ ਜਸਪਾਲ ਰਾਣਾ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਇਨ੍ਹਾਂ ਵੱਲੋਂ ਸ਼ਰਾਬ ਵੇਚਣ ਲਈ ਵਰਤੋਂ 'ਚ ਲਿਆਂਦੀਆਂ ਜਾਂਦੀਆਂ 4 ਗੱਡੀਆਂ ਜਿਨ੍ਹਾਂ 'ਚ ਛੋਟਾ ਹਾਥੀ ਨੰਬਰ ਪੀ. ਬੀ. 12 ਟੀ 7325, ਹੁੰਡਈ ਕਰੇਟਾ ਨੰਬਰ ਪੀ. ਬੀ. 16 ਈ 7009, ਕਾਰ ਨੰਬਰ ਪੀ. ਬੀ 12 ਆਰ 4100 ਅਤੇ ਮਾਰੂਤੀ ਸਵਿਫਟ ਨੰਬਰ 0499 ਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
ਪਿਤਾ ਦੀ ਮੌਤ ਦੇ ਸਦਮੇ 'ਚ 22 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY