ਰਾਹੋਂ(ਪ੍ਰਭਾਕਰ)— ਪਿੰਡ ਪੰਦਰਾਵਲ ਤੋਂ ਪੁਲਸ ਵੱਲੋਂ 25 ਲੀਟਰ ਲਾਹਣ ਦੀ ਕੇਨੀ ਬਰਾਮਦ ਕਰਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੰਦਰਾਵਲ ਵਿਖੇ ਦੇਸੀ ਸ਼ਰਾਬ ਬਣਾਉਣ ਲਈ ਇਕ ਕੈਨੀ 'ਚ 25 ਲੀਟਰ ਲਾਹਣ ਸੜਕ 'ਤੇ ਰੱਖੀ ਹੋਈ ਹੈ। ਮੌਕੇ 'ਤੇ ਕੈਨੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਗੁੜ ਅਤੇ ਪਾਣੀ ਦੇ ਘੋਲ ਨਾਲ ਤਿਆਰ ਕੀਤੀ ਗਈ ਲਾਹਣ, ਜੋ ਦੇਸੀ ਸ਼ਰਾਬ ਤਿਆਰ ਕਰਨ ਲਈ ਤਿਆਰ ਸੀ, ਰੱਖੀ ਹੋਈ ਸੀ। ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਨੇ ਕੇਨੀ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਤੇਜ਼ ਰਫਤਾਰ ਟਰੱਕ ਨੇ ਸਕੂਟਰੀ ਸਵਾਰ ਨੂੰ ਮਾਰੀ ਟੱਕਰ, ਇਕ ਦੀ ਮੌਤ
NEXT STORY