ਗੋਰਾਇਆ (ਮੁਨੀਸ਼ ਬਾਵਾ)— ਵਿਆਹ ਸਮਾਗਮ ਦੀ ਜਾਗੋ 'ਚ ਗਏ ਇਕ ਨੌਜਵਾਨ ਦੀ ਲਾਸ਼ ਗੋਰਾਇਆ ਦੇ ਡੱਲੇਵਾਲ ਫਾਟਕ ਨੇੜੇ ਰੇਲਵੇ ਲਾਈਨਾਂ 'ਤੇ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਢੰਡਾ ਦਾ ਰਹਿਣ ਵਾਲਾ 40 ਸਾਲਾ ਸੰਤੋਖ ਸਿੰਘ ਸੌਖਾ ਪੁੱਤਰ ਅਜੀਤ ਸਿੰਘ ਸੋਮਵਾਰ ਨੂੰ ਆਪਣੇ ਰਿਸ਼ਤੇਦਾਰਾਂ ਦੇ ਜਾਗੋ ਸਮਾਗਮ 'ਚ ਗਿਆ ਸੀ।
ਸਵੇਰੇ ਧੋਲਧਾਰ ਟਰੇਨ ਦੇ ਡਰਾਈਵਰ ਨੇ ਸਟੇਸ਼ਨ 'ਤੇ ਸੂਚਨਾ ਦਿੱਤੀ ਕਿ ਟਰੇਨ ਦੀ ਫੇਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਜਦੋਂ ਰੇਲਵੇ ਪੁਲਸ ਨੇ ਮੌਕੇ 'ਤੇ ਜਾ ਕੇ ਦੇਖਿਆਂ ਤਾਂ ਮ੍ਰਿਤਕ ਦੇ ਕੋਲੋ ਕੋਈ ਪਛਾਣ ਪੱਤਰ ਨਹੀਂ ਮਿਲਿਆ। ਉਸ ਦੀ ਗੱਡੀ ਫਾਟਕ ਨੇੜੇ ਹੀ ਖੜ੍ਹੀ ਸੀ। ਜਿਸ ਤੋਂ ਬਾਅਦ ਉਸ ਦੀ ਗੱਡੀ 'ਤੇ ਪਿੰਡ ਦਾ ਨਾਮ ਲਿਖਿਆ ਹੋਣ ਕਰਕੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਉਸ ਦੀ ਪਛਾਣ ਕੀਤੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਖੇਤੀਬਾੜੀ ਕਰਦਾ ਸੀ, ਜੋ 2 ਭੈਣਾਂ ਦਾ ਇਕਲੌਤਾ ਭਰਾ ਸੀ। ਉਕਤ ਨੌਜਵਾਨ ਵਿਆਹਾ ਹੋਇਆ ਸੀ, ਜਿਸ ਦੇ 2 ਲੜਕੀਆਂ ਅਤੇ 1 ਲੜਕਾ ਹੈ। ਰੇਲਵੇ ਪੁਲਸ ਨੇ ਕਿਹਾ ਕਿ ਟਰੇਨ ਦੇ ਡਰਾਈਵਰ ਨੇ ਦੱਸਿਆ ਕਿ ਇਹ ਟਰੈਕ ਦੇ ਬਾਹਰ ਸੀ, ਜਿਸ ਨੂੰ ਫੇਟ ਲੱਗਣ ਨਾਲ ਉਸ ਦੀ ਮੌਤ ਹੋਈ ਹੈ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ 'ਚ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤੁਹਾਨੂੰ ਵੀ ਝੰਜੋੜ ਕੇ ਰੱਖ ਦੇਵੇਗੀ ਸ਼ੁਭਰੀਤ ਦੀ ਜ਼ਿੰਦਗੀ ਦੀ ਇਹ ਦਾਸਤਾਨ (ਵੀਡੀਓ)
NEXT STORY