ਡੇਰਾਬਸੀ (ਵਿਕਰਮਜੀਤ) : ਬੀਤੇ ਦਿਨੀਂ ਡੌਂਕੀ ਲਾ ਕੇ ਕੈਨੇਡਾ ਜਾ ਰਹੇ ਪਿੰਡ ਸੇਖਪੁਰ ਕਲਾਂ ਦੇ ਨੌਜਵਾਨ ਦੀ ਮੌਤ ਮਾਮਲੇ ’ਚ ਪੁਲਸ ਨੇ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਵਿਕਰਮ ਸਿੰਘ ਵਾਸੀ ਪਿੰਡ ਬਬਿਆਲ ਅੰਬਾਲਾ ਵਜੋਂ ਹੋਈ ਹੈ।
ਸ਼ਿਕਾਇਤ ’ਚ ਰਵੀ ਕੁਮਾਰ ਵਾਸੀ ਪਿੰਡ ਸੇਖਪੁਰ ਕਲਾਂ ਨੇ ਦੱਸਿਆ ਕਿ ਉਸ ਦਾ ਛੋਟੇ ਭਰਾ ਰਣਦੀਪ ਸਿੰਘ (22) ਨੇ ਅੱਠਵੀਂ ਤੱਕ ਪੜ੍ਹਾਈ ਕੀਤੀ ਸੀ। ਉਸ ਨੂੰ ਕੈਨੇਡਾ ਭੇਜਣ ਲਈ ਏਜੰਟ ਵਿਕਰਮ ਸਿੰਘ ਨੇ 22 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਰਿਸ਼ਤੇਦਾਰ ਹੋਣ ਕਰ ਕੇ ਭਰੋਸਾ ਕਰ ਲਿਆ ਤੇ ਪੈਸੇ ਦੇ ਦਿੱਤੇ।
ਇਹ ਵੀ ਪੜ੍ਹੋ- 'ਡੌਂਕੀ' ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਸੋਹਣਾ ਪੁੱਤ, ਅਮਰੀਕਾ ਜਾਂਦੇ ਨੂੰ ਰਸਤੇ 'ਚੋਂ ਹੀ ਲੈ ਗਿਆ 'ਕਾਲ਼'
ਇਸ ਮਗਰੋਂ ਉਸ ਨੇ ਉਨ੍ਹਾਂ ਤੋਂ ਪੈਸੇ ਲੈ ਕੇ ਅਪ੍ਰੈਲ ’ਚ ਰਣਦੀਪ ਸਿੰਘ ਨੂੰ ਬਾਹਰ ਭੇਜ ਦਿੱਤਾ। ਉਹ ਉਸ ਦੇ ਭਰਾ ਨੂੰ ਵੱਖ-ਵੱਖ ਦੇਸ਼ਾ ’ਚ ਘੁੰਮਾਉਂਦਾ ਰਿਹਾ। ਇਸ ਦੌਰਾਨ ਉਹ ਅਚਾਨਕ ਬਿਮਾਰ ਹੋ ਗਿਆ ਤਾਂ ਏਜੰਟ ਨੇ ਹੋਰ ਪੈਸੇ ਮੰਗੇ। ਬਿਮਾਰੀ ਕਾਰਨ ਹਾਲਤ ਵਿਗੜਨ ਮਗਰੋਂ ਸ਼ਨੀਵਾਰ ਨੂੰ ਉਸ ਦੇ ਭਰਾ ਦੀ ਕੰਬੋਡੀਆ ’ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਰਣਦੀਪ ਦੀ ਮੌਤ ਦਾ ਜ਼ਿੰਮੇਵਾਰ ਏਜੰਟ ਵਿਕਰਮ ਸਿੰਘ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਮ 'ਤੇ ਗਿਆ ਸੀ ਬੰਦਾ, ਨਹੀਂ ਆਇਆ ਘਰ ਤਾਂ ਲੱਭਣ ਨਿਕਲਿਆ ਪਰਿਵਾਰ, ਮਿਲਿਆ ਤਾਂ ਹਾਲ ਦੇਖ...
NEXT STORY