ਜਲਾਲਾਬਾਦ (ਸੇਤੀਆ) - ਪਲਸ ਪੋਲਿਓ ਅਭਿਆਨ ਦੇ ਤਹਿਤ ਅੱਜ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਪੋਲਿਓ ਰੋਕੂ ਅਭਿਆਨ ਨੂੰ ਸਫਲ ਬਣਾਉਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਬੂੰਥ ਸਥਾਪਿਤ ਕੀਤੇ ਗਏ।
ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ ਗੁਰਪ੍ਰੀਤ ਕੰਬੋਜ, ਲੈਬ ਟੈਕਨੀਸ਼ੀਅਨ ਰਮੇਸ਼ ਕੁਮਾਰ ਲਾਡੀ, ਨੋਡਲ ਅਧਿਕਾਰੀ ਗੁਰਪ੍ਰੀਤ ਕੰਬੋਜ, ਲੈਬ ਟੈਕਨੀਸ਼ੀਅਨ ਰਮੇਸ਼ ਕੁਮਾਰ ਲਾਡੀ ਨੇ ਦੱਸਿਆ ਕਿ ਸ਼ਹਿਰ 'ਚ ਪੋਲਿਓ ਰੋਕੂ ਬੂੰਦਾਂ ਪਿਲਾਉਣ ਲਈ 19 ਬੂਥ ਸਥਾਪਿਤ ਕੀਤੇ ਹਨ। ਸਮੁੱਚੇ ਬੂੰਥਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਬਾਬਾ ਫਰੀਦ ਯੂਨੀਵਰਸਿਟੀ, ਲਾਲਾ ਜਗਤ ਨਰਾਇਣ ਕਾਲਜ ਦੇ ਵਿਦਿਆਰਥੀ ਅਤੇ ਸਮਾਜਿਕ ਸੰਸਥਾਵਾਂ ਲਾਇੰਸ ਕਲੱਬ ਗੋਲਡ, ਭਾਰਤ ਵਿਕਾਸ ਪਰਿਸ਼ਦ, ਗਊਸ਼ਾਲਾ ਸੇਵਾ ਸੰਮਤੀ, ਸਿਟੀਜਨ ਵੈਲਫੇਅਰ ਸੁਆਇਟੀ ਅਤੇ ਹੋਰ ਸੰਸਥਾਵਾਂ ਵਲੋਂ ਬੂਥ ਲਗਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ। ਇਸ ਮੌਕੇ ਲਾਇੰਸ ਕਲੱਬ ਗੋਲਡ ਦੇ ਪ੍ਰਧਾਨ ਰਾਕੇਸ਼, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਦਵਿੰਦਰ ਕੁੱਕੜ, ਤੋਂ ਇਲਾਵਾ ਹੋਰਨਾਂ ਕਲੱਬਾਂ ਦੇ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।
ਪੰਜਾਬ ਪੁਲਸ ਨੇ ਝਬਾਲ 'ਚ ਗੈਂਗਸਟਰਾਂ ਦੇ ਟਿਕਾਣਿਆ 'ਤੇ ਕੀਤੀ ਛਾਪੇਮਾਰੀ
NEXT STORY