ਸੰਗਰੂਰ, (ਬੇਦੀ)— ਵੀਰਵਾਰ ਨੂੰ ਪ੍ਰਬੰਧਕੀ ਕੰਪਲੈਕਸ ਵਿਖੇ ਕਾਂਗਰਸ ਅਤੇ ਭਾਜਪਾ ਦੇ ਵਰਕਰਾਂ ਵੱਲੋਂ ਲਾਏ ਧਰਨਿਆਂ ਦੌਰਾਨ ਟਕਰਾਅ ਵਾਲੇ ਹਾਲਾਤ ਬਣ ਗਏ ਸਨ। ਦੋਵੇਂ ਧਿਰਾਂ ਦੇ ਭਿੜਨ ਦੀ ਭਿਣਕ ਮਿਲਦਿਆਂ ਪ੍ਰਸ਼ਾਸਨ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਨੂੰ ਸ਼ਾਂਤ ਕਰਵਾਇਆ ।
ਜ਼ਿਕਰਯੋਗ ਹੈ ਕਿ ਅੱਜ ਜਿਥੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾਂਦੇ ਹੰਗਾਮੇ ਦੇ ਵਿਰੋਧ 'ਚ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਵੱਲੋਂ 11 ਤੋਂ 5 ਵਜੇ ਤੱਕ ਭੁੱਖ ਹੜਤਾਲ ਅਤੇ ਧਰਨੇ ਦੇਣ ਦਾ ਪ੍ਰੋਗਰਾਮ ਸੀ, ਉਥੇ ਯੂਥ ਕਾਂਗਰਸ ਨੇ ਵੀ ਭਾਜਪਾ ਦੇ ਧਰਨੇ ਦੇ ਸਾਹਮਣੇ ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੌਨ ਵਰਤ ਰੱਖ ਕੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ , ਜਿਸ ਦੌਰਾਨ ਦੋਵੇਂ ਧਿਰਾਂ 'ਚ ਟਕਰਾਅ ਵਾਲੀ ਸਥਿਤੀ ਬਣ ਗਈ।
ਕਾਂਗਰਸ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਇੰਚਾਰਜ ਬੰਨੀ ਖੈਹਿਰਾ ਅਤੇ ਬੀਬੀ ਪੂਨਮ ਕਾਂਗੜਾ ਮੈਂਬਰ ਪੀ. ਪੀ. ਸੀ. ਸੀ. ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਭਾਜਪਾ ਪੂਰੀ ਤਰ੍ਹਾਂ ਧੋਖੇਬਾਜ਼ ਹਨ, ਜਿਨ੍ਹਾਂ ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਉਨ੍ਹਾਂ ਦੀਆਂ ਵੋਟਾਂ ਹਾਸਲ ਕੀਤੀਆਂ ਅਤੇ ਸੱਤਾ 'ਤੇ ਕਾਬਜ਼ ਹੋ ਗਏ। ਭਾਜਪਾ ਨੂੰ ਵੋਟਾਂ ਪਾ ਕੇ ਦੇਸ਼ ਵਾਸੀ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਮਿੱਠੂ ਲੱਡਾ ਧੂਰੀ, ਕੁਲਵਿੰਦਰ ਕਿੰਦਾ, ਸ਼ਕਤੀਜੀਤ ਸਿੰਘ, ਰਵਿੰਦਰ ਸਿੰਘ ਮੀਨ, ਦੁਪਿੰਦਰ ਸਿੰਘ, ਬੱਬੂ, ਦਵਿੰਦਰ ਸਿੰਘ, ਹਰਵਿੰਦਰ ਕੌਰ, ਲਵਲੀ ਭਲਵਾਨ, ਭਵਪ੍ਰੀਤ ਕੌਰ ਖੈਹਿਰਾ ਅਤੇ ਦਰਸ਼ਨ ਸਿੰਘ ਕਾਂਗੜਾ ਸਣੇ ਵੱਡੀ ਗਿਣਤੀ ਵਿਚ ਕਾਂਗਰਸੀ ਹਾਜ਼ਰ ਸਨ।
ਦੂਜੇ ਪਾਸੇ ਭਾਜਪਾ ਦੇ ਵਰਕਰਾਂ ਨੇ ਪ੍ਰਬੰਧਕ ਕੰਪਲੈਕਸ ਅੱਗੇ ਵਿਰੋਧੀ ਧਿਰਾਂ ਵੱਲੋਂ ਸੰਸਦ ਨਾ ਚੱਲਣ ਦੇਣ ਦੇ ਵਿਰੋਧ 'ਚ ਭੁੱਖ ਹੜਤਾਲ ਕਰ ਕੇ ਧਰਨਾ ਦਿੱਤਾ। ਇਸ ਧਰਨੇ 'ਚ ਭਾਜਪਾ ਦੇ ਸੰਗਰੂਰ ਅਤੇ ਬਰਨਾਲਾ ਦੇ ਆਗੂ ਸ਼ਾਮਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰਦੇਸ਼ ਭਾਜਪਾ ਵੱਲੋਂ ਪਹੁੰਚੇ ਭਾਜਪਾ ਦੇ ਉਪ ਪ੍ਰਧਾਨ ਮੈਡਮ ਅਰਚਨਾ ਦੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕਾਰਨ ਦੇਸ਼ ਦੀ ਜਨਤਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਕਾਂਗਰਸ ਨੇ ਸਿਰਫ ਆਪਣਾ ਫਾਇਦਾ ਕੀਤਾ ਅਤੇ ਦੇਸ਼ ਨੂੰ ਪਿੱਛੇ ਛੱਡ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਆਮ ਜਨਤਾ ਲਈ ਇਹ ਵਰਤ ਰੱਖਿਆ ਗਿਆ ਹੈ। ਭਾਜਪਾ ਕਿਸਾਨ ਨੇਤਾ ਸੁਖਵਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾ ਸਕਦੀ ਹੈ ਪਰ ਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਦੇਣਾ ਹੈ। ਇਸ ਮੌਕੇ ਭਾਜਪਾ ਆਗੂ ਅਮਨ ਪੂਨੀਆ ਅਤੇ ਰਣਦੀਪ ਦਿਓਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਕੋਈ ਮੁੱਦਾ ਨਹੀਂ, ਉਹ ਦੇਸ਼ ਦੀ ਜਨਤਾ ਨੂੰ ਜਾਤੀਵਾਦ ਦੇ ਨਾਂ 'ਤੇ ਗੁੰਮਰਾਹ ਕਰ ਰਹੀ ਹੈ ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਰਜੀਵਨ ਜਿੰਦਲ ਨੇ ਨਿਭਾਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰੀਸ਼ ਟੁਟੇਜਾ, ਵਿਨੋਦ ਕੁਮਾਰ, ਪਵਨ ਗਰਗ, ਵਿਕਰਮ ਸੈਣੀ, ਸਤਵੰਤ ਸਿੰਘ ਪੂਨੀਆ, ਕੈਪਟਨ ਰਾਮ ਸਿੰਘ, ਗੁਰਮੀਤ ਸਿੰਘ, ਲਾਜਪਤ ਗਰਗ, ਕੇ. ਕੇ. ਮੋਦਗਿੱਲ, ਸੁਖਵੰਤ ਸਿੰਘ, ਜੋਗੀ ਰਾਮ ਸਾਹਨੀ, ਰਾਜੇਸ਼ ਗੋਇਲ, ਮਹਿਲਾ ਮੋਰਚਾ ਦੀ ਪ੍ਰਧਾਨ ਲਕਸ਼ਮੀ ਦੇਵੀ, ਨਰੇਸ਼ ਗੋਇਲ, ਅਸ਼ੀਸ਼ ਸਿੰਗਲਾ, ਅਸ਼ਵਨੀ ਸਿੰਗਲਾ, ਸੁਰੇਸ਼ ਬੇਦੀ , ਨੀਰਜ ਕਾਲੜਾ, ਵਿਨੋਦ ਕੁਮਾਰ ਗੁਪਤਾ, ਅਵਿਨਾਸ਼ ਰਾਣਾ, ਪ੍ਰਸ਼ੋਤਮ ਕਾਂਸਲ ਆਦਿ ਭਾਜਪਾ ਵਰਕਰ ਹਾਜ਼ਰ ਸਨ।
ਮੋਟਰਸਾਈਕਲ ਸਵਾਰਾਂ ਨੇ ਕੀਤੀ ਲੁੱਟ
NEXT STORY