ਗੁਰਦਾਸਪੁਰ (ਵਿਨੋਦ)-ਪੌਲੀ ਗ੍ਰੀਨ ਹਾਊਸ ਬਣਾਉਣ ਦੇ ਨਾਮ ਤੇ ਦੋ ਕਿਸਾਨ ਭਰਾਵਾਂ ਨਾਲ ਠੱਗੀ ਕਰਨ ਵਾਲੇ ਦੋ ਦੋਸ਼ੀਆਂ ਦੇ ਵਿਰੁੱਧ ਦੋਰਾਂਗਲਾ ਪੁਲਸ ਨੇ ਧਾਰਾ 420, 406 ਅਤੇ 120 ਬੀ ਅਧੀਨ ਕੇਸ ਦਰਜ਼ ਕੀਤਾ ਹੈ।
ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਦੋਰਾਂਗਲਾ ਪੁਲਸ ਸਟੇਸ਼ਨ ਅਧੀਨ ਪਿੰਡ ਤਾਜਪੁਰ ਨਿਵਾਸੀ ਕਿਸਾਨ ਬਲਦੇਵ ਸਿੰਘ ਅਤੇ ਗੁਰਭੇਜ ਸਿੰਘ ਪੁੱਤਰ ਕਰਮ ਸਿੰਘ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 1 ਫਰਵਰੀ 2018 ਨੂੰ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀ ਵਿਸ਼ਾਲ ਭੱਲਾ ਪੁੱਤਰ ਗੁਲਸ਼ਨ ਕੁਮਾਰ ਨਿਵਾਸੀ ਮਜੀਠਾ ਰੋਡ ਅਮ੍ਰਿੰਤਸਰ ਅਤੇ ਰਾਜੀਵ ਕਮਲ ਨਿਵਾਸੀ ਬਟਾਲਾ, ਉਨ੍ਹਾਂ ਦੇ ਕੋਲ ਆਏ ਤਾਂ ਉਨ੍ਹਾਂ ਨੇ ਸਾਨੂੰ ਆਪਣੇ ਖੇਤਾਂ 'ਚ ਇਕ-ਇਕ ਏਕੜ ਜ਼ਮੀਨ ਵਿਚ ਪੌਲੀ ਗ੍ਰੀਨ ਹਾਊਸ ਬਣਾਉਣ ਦਾ ਸੁਝਾਅ ਦਿੱਤਾ, ਜਿਸ ਤੇ 60-60 ਲੱਖ ਰੁਪਏ ਖਰਚ ਆਉਣਾ ਸੀ।
ਇਸ ਸੰਬੰਧੀ ਦੋਸ਼ੀਆਂ ਨੇ ਤਿੰਨ ਤਿੰਨ ਲੱਖ ਰੁਪਏ ਸਕਿਊਰਿਟੀ ਦੇ ਰੂਪ 'ਚ ਲਿਆ ਅਤੇ ਪੰਜਾਬ ਨੈਸ਼ਨਲ ਬੈਂਕ ਦੋਰਾਂਗਲਾ ਸਾਖ਼ਾ ਤੋਂ ਸਾਨੂੰ ਇਸ ਕੰਮ ਦੇ ਲਈ 38-38 ਲੱਖ ਰੁਪਏ ਦਾ ਕਰਜ਼ਾ ਵੀ ਦਿਵਾ ਦਿੱਤਾ। ਪੋਲੀ ਗ੍ਰੀਨ ਹਾਊਸ ਦਾ ਕੰਮ 90 ਦਿਨ 'ਚ ਪੂਰਾ ਕਰਨ ਦਾ ਲਿਖਤੀ ਸਮਝੌਤਾ ਹੋਇਆ ਸੀ। ਇਸ ਸੰਬੰਧੀ ਸਾਰੇ ਕਾਗਜ਼ ਦੋਸ਼ੀਆਂ ਨੇ ਹੀ ਤਿਆਰ ਕੀਤੇ। ਉਸ ਦੇ ਬਾਅਦ ਦੋਵਾਂ ਭਰਾਵਾਂ ਦੇ ਬੈਂਕ ਖਾਤੇ ਤੋਂ 52 ਲੱਖ 32 ਹਜ਼ਾਰ ਤੇ 52 ਲੱਖ 35 ਹਜ਼ਾਰ ਰੁਪਏ ਆਪਣੇ ਬੈਂਕ ਖਾਤੇ 'ਚ ਟਰਾਂਸਫਰ ਕਰਵਾ ਲਏ ਪਰ ਬਾਅਦ 'ਚ ਕੰਮ ਅਧੂਰਾ ਛੱਡ ਕੇ ਚੱਲ ਗਏ ਅਤੇ ਕੰਮ ਨੂੰ ਪੂਰਾ ਨਹੀਂ ਕਰ ਰਹੇ ਹਨ। ਇਸ ਮਾਮਲੇ ਦੀ ਜਾਂਚ ਦਾ ਕੰਮ ਦੋਰਾਂਗਲਾ ਪੁਲਸ ਸਟੇਸ਼ਨ ਇੰਚਾਰਜ ਨੂੰ ਸੌਂਪਿਆ ਗਿਆ। ਜਾਂਚ ਪੜਤਾਲ ਦੇ ਬਾਅਦ ਦੋਰਾਂਗਲਾ ਪੁਲਸ ਨੇ ਵਿਸ਼ਾਲ ਭੱਲਾ ਤੇ ਰਾਜੀਵ ਕਮਲ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਪਰ ਦੋਵੇ ਦੋਸ਼ੀ ਫਰਾਰ ਦੱਸੇ ਜਾਂਦੇ ਹਨ।
'ਆਪ' ਦੀ ਮੀਟਿੰਗ 'ਚ ਚੰਡੀਗੜ੍ਹ ਪ੍ਰਸ਼ਾਸਨ ਦਾ ਅੜਿੱਕਾ, ਜਾਰੀ ਕੀਤਾ ਨੋਟਿਸ
NEXT STORY