ਪਾਤੜਾਂ (ਸਨੇਹੀ) : ਪਾਤੜਾਂ ਸ਼ਹਿਰ ਅੰਦਰ ਬਾਰਸ਼ ਪੈਣ ਨਾਲ ਇਕ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਘਰ ਅੰਦਰ ਰੱਖਿਆ ਸਾਰਾ ਸਮਾਨ ਤਹਿਸ ਨਹਿਸ ਹੋ ਗਿਆ। ਅੱਜ ਸਵੇਰ ਸਮੇਂ 8 ਵਜੇ ਦੇ ਕਰੀਬ ਬਰਸਾਤ ਪੈਣੀ ਸ਼ੁਰੂ ਹੋਈ ਤਾਂ ਅਚਾਨਕ ਪਾਤੜਾਂ ਦੇ ਵਾਰਡ ਨੰਬਰ 16 ਸੁੰਦਰ ਵਸਤੀ ਵਿਚ ਰਹਿਣ ਵਾਲੇ ਲਾਡੀ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ । ਉਸ ਵਕਤ ਘਰ ਅੰਦਰ ਕੋਈ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ 16 ਨੰਬਰ ਵਾਰਡ ਦੇ ਕੌਂਸਲਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਲਾਡੀ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ । ਉਹ ਆਪਣੇ ਦੋ ਬੇਟੀਆਂ ਅਤੇ ਇਕ ਬੇਟੇ ਸਮੇਤ ਘਰਵਾਲੀ ਨਾਲ ਇਸ ਘਰ ਵਿਚ ਰਹਿ ਰਿਹਾ ਸੀ ਜਦੋਂ ਸਵੇਰ ਸਮੇਂ ਬਰਸਾਤ ਹੋਈ ਤਾਂ ਉਹ ਘਰ ਦੇ ਬਾਹਰ ਸਨ ਪਰ ਬਰਸਾਤ ਕਾਰਨ ਇਕਦਮ ਘਰ ਦੀ ਛੱਤ ਡਿੱਗ ਗਈ । ਜਿਥੇ ਘਰ ਅੰਦਰ ਦਾ ਸਾਰਾ ਸਮਾਨ ਛੱਤ ਡਿੱਗਣ ਕਾਰਨ ਚਕਨਾ ਚੂਰ ਹੋ ਗਿਆ।
ਮੌਕੇ ’ਤੇ ਪਹੁੰਚੇ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਕਾਲੇਕਾ ਨੇ ਭਰੋਸਾ ਦਿੱਤਾ ਹੈ ਕਿ ਇਸ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਪਵਾਉਣ ਲਈ ਉਹ ਸਰਕਾਰੀ ਤੌਰ ''ਤੇ ਹਰ ਪੱਖੋਂ ਮਦਦ ਕਰਨਗੇ। ਦੇਖਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ ਬਦਲਣ ਲਈ ਸਮੇਂ-ਸਮੇਂ ਤੇ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ ਪਰ ਇਹ ਅਸਲੀਅਤ ਤੋਂ ਕਾਫੀ ਦੂਰ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ। ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਘਰ ਦੀ ਛੱਤ ਪਾਉਣ ਲਈ ਯੋਗ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।
ਪੰਜਾਬ ਪੁਲਸ ਤੇ ਸਿੱਖ ਆਗੂਆਂ ਵਿਚਾਲੇ ਤਲਖੀ, ਕਈ ਆਗੂਆਂ ਨੂੰ ਹਿਰਾਸਤ 'ਚ ਲਿਆ
NEXT STORY