ਗੜ੍ਹਸ਼ੰਕਰ/ਸੈਲਾ ਖੁਰਦ (ਅਰੋੜਾ)— ਗਰੀਬੀ ਕੀ ਹੁੰਦੀ ਹੈ, ਇਹ ਸਿਰਫ ਉਹ ਹੀ ਦਸ ਸਕਦੇ ਹਨ ਜੋ ਗਰੀਬੀ ਦੇ ਹਾਲਾਤ ਨੂੰ ਹੰਢਾ ਰਹੇ ਹਨ। ਅਜਿਹੀ ਹੀ ਦਰਦਭਰੀ ਦਾਸਤਾਨ ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ 'ਚ ਵੇਖਣ ਨੂੰ ਮਿਲੀ ਜਿੱਥੇ ਇਕ ਪਰਿਵਾਰ ਨੇ ਗਰੀਬੀ ਤੋਂ ਤੰਗ ਆ ਕੇ ਪੂਰੇ ਟੱਬਰ ਨੇ ਖ਼ੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ। ਫਿਰ ਇਕ ਸਮਾਜ ਸੇਵੀ ਉਨ੍ਹਾਂ ਦੇ ਘਰ ਰੱਬ ਬਣ ਕੇ ਬਹੁੜਿਆ ਅਤੇ ਪਰਿਵਾਰ ਦੀ ਮਦਦ ਲਈ ਹੱਥ ਅੱਗੇ ਵਧਾਏ।
ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਕਸਬਾ ਸੈਲਾ ਖੁਰਦ ਦੇ ਅੰਬੇਡਕਰ ਮੁਹੱਲੇ ਦੀ ਰਹਿਣ ਵਾਲੀ ਨਿਰਮਲ ਕੌਰ ਨਿਮੋ ਦਾ ਕਹਿਣਾ ਹੈ ਕਿ ਅਸੀਂ ਗਰੀਬ ਪਰਿਵਾਰ ਨੇ ਆਪਣੀ ਗਰੀਬੀ, ਬੀਮਾਰੀ ਤੋਂ ਪਰੇਸ਼ਾਨ ਹੋ ਕੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਪੂਰੇ ਪਰਿਵਾਰ ਦੀ ਜੀਵਨ ਲੀਲਾ ਹੀ ਸਮਾਪਤ ਕਰ ਲਈਏ। ਆਖਿਰ ਪ੍ਰਮਾਤਮਾ ਨੇ ਸਮਾਜ ਸੇਵਕ ਜਸਪਾਲ ਸਿੰਘ ਪਰਮਾਰ ਨੂੰ ਉਨ੍ਹਾਂ ਦੇ ਘਰ ਫ਼ਰਿਸ਼ਤਾ ਬਣਾ ਕੇ ਭੇਜਿਆ। ਜਿਸ ਨੇ ਝੁੱਗੀ ਬਣਾ ਕੇ ਰਹਿੰਦੇ ਗਰੀਬ ਪਰਿਵਾਰ ਦੀ ਹਨੇਰੀ ਜ਼ਿੰਦਗੀ ਰੁਸ਼ਨਾ ਦਿੱਤੀ ਅਤੇ ਪਰਿਵਾਰ ਲਈ ਪੱਕਾ ਮਕਾਨ ਬਣਵਾਉਣਾ ਸ਼ੁਰੂ ਕਰਵਾ ਦਿੱਤਾ।
ਇਹ ਵੀ ਪੜ੍ਹੋ: ਕਪੂਰਥਲਾ: 8 ਮਹੀਨੇ ਪਹਿਲਾਂ ਹੋਈ 'ਲਵ ਮੈਰਿਜ' ਦਾ ਖ਼ੌਫਨਾਕ ਅੰਤ, ਵਿਆਹੁਤਾ ਨੇ ਦਿੱਤੀ ਜਾਨ
ਨਿਰਮਲ ਕੌਰ ਨਿਮੋਂ ਨੇ 'ਜਗ ਬਾਣੀ' ਦੇ ਪ੍ਰਤੀਨਿਧੀ ਰਾਜੇਸ਼ ਅਰੋੜਾ ਨਾਲ ਗੱਲਬਾਤ ਕਰਕੇ ਕਿਹਾ ਕਿ ਉਸ ਦੀ ਝੁੱਗੀ ਮੀਂਹ ਨਾਲ ਬਹੁਤ ਚੋਂਦੀ ਹੈ ਅਤੇ ਉਸ ਨੂੰ ਤਰਪਾਲ ਦੀ ਮਦਦ ਕੀਤੀ ਜਾਵੇ ਅਤੇ ਰਾਸ਼ਨ ਦੀ ਵੀ ਪਰਿਵਾਰ ਲਈ ਬਹੁਤ ਮੁਸ਼ਕਿਲ ਬਣੀ ਹੋਈ ਹੈ। ਇਸ ਪਰਿਵਾਰ ਦੀ ਮੁਸ਼ਕਿਲ ਹੱਲ ਕਰਵਾਉਣ ਲਈ ਉਨ੍ਹਾਂ ਨੇ ਆਪਣੇ ਦੋਸਤਾਂ ਸਮਾਜ ਸੇਵਕ ਜਸਪਾਲ ਸਿੰਘ ਅਤੇ ਸਿਟੀ ਵੈੱਲਫੇਅਰ ਕਲੱਬ ਦੇ ਪ੍ਰਧਾਨ ਚੰਚਲ ਵਰਮਾ ਨਾਲ ਗੱਲ ਕੀਤੀ। ਜਿਸ 'ਤੇ ਜਸਪਾਲ ਸਿੰਘ, ਚੰਚਲ ਵਰਮਾ, ਰਾਜੇਸ਼ ਅਰੋੜਾ ਅਤੇ ਨੰਬਰਦਾਰ ਜੋਗਿੰਦਰ ਸਿੰਘ ਫਲਾਹੀ ਪੀੜਤ ਨਿਰਮਲ ਕੌਰ ਦੀ ਝੁੱਗੀ 'ਚ ਪਹੁੰਚੇ ਅਤੇ ਉਥੇ ਪਰਿਵਾਰ ਦੀ ਹਾਲਤ ਵੇਖ ਪੂਰੀ ਟੀਮ ਦੇ ਹਿਰਦੇ ਵਲੂੰਧਰੇ ਗਏ। ਨੌਜਵਾਨ ਲੜਕੇ ਨੂੰ ਝੁੱਗੀ ਦੇ ਅੰਦਰ ਬੰਨ੍ਹਿਆ ਹੋਇਆ ਸੀ।
ਇਹ ਵੀ ਪੜ੍ਹੋ: ਦਸੂਹਾ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਖੂਨ ਨਾਲ ਲਥਪਥ ਮਿਲੀ ਲਾਸ਼
ਪਤੀ ਤੇ ਪੁੱਤਰ ਦੀ ਦਿਮਾਗੀ ਹਾਲਤ ਖਰਾਬ
ਨਿਰਮਲ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਵੀ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ ਅਤੇ 18 ਸਾਲਾ ਦਾ ਜਵਾਨ ਬੇਟਾ ਵੀ ਮੰਦਬੁੱਧੀ ਅਤੇ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਉਸ ਦੇ ਲੜਕੇ ਦੀ ਹਾਲਤ ਐਨੀ ਖਰਾਬ ਹੈ ਕਿ ਉਹ ਆਪਣਾ ਮਲ ਮੂਤਰ ਵੀ ਖਾ ਲੈਂਦਾ ਹੈ, ਇਸ ਲਈ ਇਸ ਲੜਕੇ ਅਤੇ ਪਤੀ ਨੂੰ ਉਹ ਇਕੱਲਿਆਂ ਛੱਡ ਕੇ ਇਕ ਮਿੰਟ ਵੀ ਕਿਤੇ ਕੰਮ ਕਰਨ ਲਈ ਨਹੀਂ ਜਾ ਸਕਦੀ। ਨਿਰਮਲ ਕੌਰ ਨੇ ਦੁਖੀ ਹੋ ਕੇ ਇਥੇ ਤਕ ਕਹਿ ਦਿੱਤਾ ਹੁਣ ਤਾਂ ਉਸ ਨੇ ਮਨ ਬਣਾ ਲਿਆ ਸੀ ਕਿ ਆਪ ਅਤੇ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣੀ ਹੈ।
ਇਹ ਵੀ ਪੜ੍ਹੋ: ਹਰਵਿੰਦਰ ਕੌਰ ਮਿੰਟੀ ਬੋਲੀ, ਕੈਪਟਨ ਨੂੰ ਸਿਰਫ 'ਨੂਰ' ਦੀ ਚਿੰਤਾ, ਚਿੱਠੀ ਲਿਖ ਮੰਗੀ ਇੱਛਾ ਮੌਤ
ਪਰਿਵਾਰ ਦੀ ਹਾਲਤ ਵੇਖ ਪੂਰੀ ਟੀਮ ਦਾ ਦਿਲ ਪਸੀਜ ਗਿਆ ਅਤੇ ਜਸਪਾਲ ਸਿੰਘ ਪਰਮਾਰ ਨੇ ਤੁਰੰਤ ਨਿਰਮਲ ਕੌਰ ਦਾ ਪੱਕਾ ਘਰ ਬਣਵਾਉਣਾ ਸ਼ੁਰੂ ਕਰਵਾ ਦਿਤਾ। ਟੀਮ ਨੇ ਮਾਤਾ ਨਿਰਮਲ ਕੌਰ ਦੇ ਪੂਰੇ ਪਰਿਵਾਰ ਲਈ ਰਾਸ਼ਨ, ਬਿਜਲੀ ਦਾ ਮੀਟਰ ਅਤੇ ਪਾਣੀ ਦੀ ਟੂਟੀ ਲਵਾਉਣ ਦਾ ਜ਼ਿੰਮਾ ਚੁੱਕ ਲਿਆ। ਲੋੜਵੰਦ ਪਰਿਵਾਰ ਦਾ ਪੱਕਾ ਘਰ ਸ਼ੁਰੂ ਕਰਵਾਉਣ 'ਤੇ ਨਿਰਮਲ ਕੌਰ ਨੇ ਭਾਵੁਕ ਹੋ ਕੇ ਜਸਪਾਲ ਸਿੰਘ ਪਰਮਾਰ, ਚੰਚਲ ਵਰਮਾ, ਰਾਜੇਸ਼ ਅਰੋੜਾ ਅਤੇ ਨੰਬਰਦਾਰ ਜੋਗਿੰਦਰ ਸਿੰਘ ਫਲਾਹੀ ਦਾ ਧੰਨਵਾਦ ਕਰਦਿਆਂ ਪੂਰੀ ਟੀਮ ਨੂੰ ਅਸੀਸਾਂ ਦਿਤੀਆਂ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਘਰ ਦੇ ਨੇੜੇ ਹੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਪਰਿਵਾਰ ਦੇ ਉੱਡੇ ਹੋਸ਼
ਇਹ ਵੀ ਪੜ੍ਹੋ: ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ
ਲੋਕ ਇਨਸਾਫ ਪਾਰਟੀ ਨੇ ਰਵਨੀਤ ਸਿੰਘ ਬਿੱਟੂ ਦਾ ਫੂਕਿਆ ਪੁਤਲਾ
NEXT STORY