ਫ਼ਤਿਹਗੜ੍ਹ ਸਾਹਿਬ (ਟਿਵਾਣਾ) - ਨਜ਼ਦੀਕੀ ਪਿੰਡ ਲਟੌਰ ਦੇ ਸਰਕਾਰੀ ਹਾਈ ਸਕੂਲ 'ਚ ਸਕੂਲ ਦੇ ਹੀ ਮੁੱਖ ਅਧਿਆਪਕ 'ਤੇ ਨਸ਼ਾ ਕਰਕੇ ਬੱਚਿਆਂ ਨੂੰ ਆਪਣੇ ਮੋਬਾਇਲ 'ਚ ਅਸ਼ਲੀਲ ਵੀਡੀਓ ਦਿਖਾਉਣ ਦੇ ਦੋਸ਼ ਹਨ। ਪੰਚਾਇਤਾਂ ਤੇ ਮੁਹਤਬਰਾਂ ਵੱਲੋਂ ਸ਼ਿਕਾਇਤ ਕਰਨ 'ਤੇ ਸਿੱਖਿਆ ਵਿਭਾਗ ਦੇ ਡਿਪਟੀ ਡੀ. ਈ. ਓ. ਅਵਤਾਰ ਸਿੰਘ ਸਕੂਲ 'ਚ ਪਹੁੰਚੇ ਤੇ ਪੰਚਾਇਤ ਮੈਂਬਰਾਂ ਤੇ ਮੁਹਤਬਰਾਂ ਵੱਲੋਂ ਉਕਤ ਮੁੱਖ ਅਧਿਆਪਕ ਖ਼ਿਲਾਫ਼ ਸ਼ਿਕਾਇਤ ਪੱਤਰ ਸੌਂਪਿਆ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਪੰਚਾਇਤ ਮੈਂਬਰਾਂ ਨੇ ਮੰਗ ਕੀਤੀ ਕਿ ਉਕਤ ਮੁੱਖ ਅਧਿਆਪਕ ਨੂੰ ਕਾਰਵਾਈ ਹੋਣ ਤੱਕ ਇਸ ਸਕੂਲ 'ਚ ਨਾ ਭੇਜਿਆ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਡੀ. ਈ. ਓ. ਸਿੱਧੂ?
ਜ਼ਿਲਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਸਿੱਧੂ ਅਤੇ ਡਿਪਟੀ ਡੀ. ਈ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਪੰਚਾਇਤ ਤੋਂ ਲਿਖਤੀ ਤੌਰ 'ਤੇ ਸ਼ਿਕਾਇਤ ਲੈ ਲਈ ਗਈ ਹੈ ਤੇ ਉਸ ਨੂੰ ਵਿਭਾਗ ਦੇ ਡਾਇਰੈਕਟਰ ਨੂੰ ਭੇਜ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਕੀ ਕਿਹਾ ਮੁੱਖ ਅਧਿਆਪਕ ਨੇ?
ਮੁੱਖ ਅਧਿਆਪਕ ਨਰਿੰਦਰ ਸਿੰਘ ਨੇ ਲੱਗੇ ਦੋਸ਼ਾਂ ਝੂਠੇ ਤੇ ਬੇਬੁਨਿਆਦ ਦੱਸਿਆ। ਜਦੋਂਕਿ ਬਸਪਾ ਦੇ ਆਗੂ ਨੇ ਕਿਹਾ ਕਿ ਬੱਚਿਆਂ ਨਾਲ ਅਜਿਹੀ ਮਾੜੀ ਹਰਕਤ ਕਰਨਾ ਬਹੁਤ ਗਲਤ ਹੈ ਪਰ ਜੇਕਰ ਮੁੱਖ ਅਧਿਆਪਕ ਨੇ ਆਪਣੀ ਗਲਤੀ ਦਾ ਪਸ਼ਚਾਤਾਪ ਕਰ ਲਿਆ ਹੈ ਤਾਂ ਉਸ ਨੂੰ ਸੁਧਰਨ ਦਾ ਇਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।
ਔਰਤ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ
NEXT STORY