ਮੋਗਾ, - ਸ਼ਹਿਰ ਦੇ ਗੁਰਦੁਆਰਾ ਬੀਬੀ ਕਾਹਨ ਕੌਰ ’ਚ ਆਦਿ ਧਰਮ ਸਮਾਜ (ਆਧਸ) ਭਾਰਤ ਜ਼ਿਲਾ ਮੋਗਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਅਰਜਨ ਕੁਮਾਰ ਅਤੇ ਹਰਮਨਦੀਪ ਸਿੰਘ ਮੀਤਾ ਦੀ ਅਗਵਾਈ ਵਿਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਐੱਸ. ਸੀ . ਵਿਦਿਆਰਥੀਆਂ ਦੇ ਲਈ ਇਕ ਸਕੀਮ ‘ਪੋਸਟ ਮੈਟ੍ਰਿਕ ਸਕਾਲਰਸ਼ਿਪ’ ਚਲਾਈ ਜਾ ਰਹੀ ਹੈ, ਤਾਂਕਿ ਐੱਸ. ਸੀ . ਵਿਦਿਆਰਥੀ ਉੱਚ ਪੱਧਰੀ ਪਡ਼੍ਹਾਈ ਕਰ ਸਕਣ। ਅਰਜਨ ਕੁਮਾਰ ਨੇ ਦੱਸਿਆ ਕਿ ਡਾ. ਭੀਮ ਰਓ ਅੰਬੇਦਕਰ ਫਾਉਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਅਤੇ ਐੱਸ. ਸੀ. ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਗਾ ਨੇ ਭਾਰਤ ਸਰਕਾਰ ਦੇ ਕੇਂਦਰੀ ਸਮਾਜਕ ਨਿਆਂ ਅਤੇ ਸਕਤੀਕਰਨ ਮੰਤਰੀ ਥਾਪਰ ਚੰਦ ਗਲਹੋਤ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ। ਅਰਜਨ ਕੁਮਾਰ ਨੇ ਦੱਸਿਆ ਕਿ ਹੁਣ ਪੰਜਾਬ ’ਚ ਪਡ਼੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪਿਛਲੇ ਸਾਲ 2015-16 ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ 323 ਕਰੋਡ਼ ਰੁਪਏ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਦੇ ਦਿੱਤੇ ਹਨ। ਹੁਣ ਐੱਸ. ਸੀ. ਵਿਦਿਆਰਥੀਆਂ ਨੂੰ ਪਡ਼੍ਹਾਈ ਕਰਨ ਵਿਚ ਰਹਿਤ ਮਿਲ ਗਈ ਹੈ ਅਤੇ ਪੰਜਾਬ ਦੇ ਸਾਰੇ ਕਾਲਜਾਂ ’ਚ ਪਡ਼੍ਹਾਈ ਕਰਨ ਵਾਲੇ ਐੱਸ. ਸੀ . ਵਿਦਿਆਰਥੀਆਂ ਤੋਂ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਕਤੀਕਰਨ ਮੰਤਰੀ ਥਾਪਰ ਚੰਦ ਗਲਹੋਤ ਨੇ ਇਹ ਰਾਹਤ ਵੀ ਦਿਵਾਈ ਕਿ ਐੱਸ. ਸੀ. ਵਿਦਿਆਰਥੀ ਕਾਲਜ ਨੂੰ ਫੀਸ ਨਹੀਂ ਦੇਣਗੇ, ਜਦ ਸਕਾਲਰਸ਼ਿਪ ਦੇ ਪੈਸੇ ਆ ਜਾਣਗੇ, ਉਹ ਪੈਸੇ ਬਾਅਦ ਵਿਚ ਕਾਲਜ ਨੂੰ ਵਿਦਿਆਰਥੀ ਅਦਾ ਕਰੇਗਾ, ਤਦ ਤੱਕ ਪਡ਼੍ਹਾਈ ਕਰਨ ਵਾਲਾ ਬੱਚਾ ਆਪਣੇ ਵਲੋਂ ਕਾਲਜ ਨੂੰ ਇਕ ਹਲਫੀਆ ਬਿਆਨ ਦੇਵੇਗਾ ਕਿ ਜੋ ਫੀਸ ਦੇ ਪੈਸੇ ਹਨ ਉਹ ਬਾਅਦ ਵਿਚ ਕਾਲਜ ਨੂੰ ਅਦਾ ਕਰ ਦਿੱਤੇ ਜਾਣਗੇ।
ਅੰਤ ਵਿਚ ਜ਼ਿਲਾ ਪ੍ਰਧਾਨ ਅਰਜਨ ਕੁਮਾਰ, ਸਮਾਜ ਸੇਵੀ ਹਰਮਨਦੀਪ ਸਿੰਘ ਨੇ ਕੇਂਦਰੀ ਮੰਤਰੀ ਥਾਪਰ ਚੰਦ ਗਲਹੋਤ, ਐੱਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਅਤੇ ਮੈਂਬਰ ਮਨਜੀਤ ਬਾਲੀ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਆਧਸ ਸ਼ਹਿਰ -1 ਪ੍ਰਧਾਨ ਰਣਜੋਧ ਸਿੰਘ, ਸੁਖਵਿੰਦਰ ਸਿੰਘ, ਪ੍ਰਧਾਨ ਰਵੀ ਕੁਮਾਰ ਨਿੱਕਾ, ਚੇਅਰਮੈਨ ਜਿੰਦਰਪਾਲ, ਰਾਹੁਲ ਸਿੰਗਲਾ, ਦਵਿੰਦਰ ਸਿੰਘ, ਨਰਿੰਦਰ ਸਿੰਘ, ਨਵਦੀਪ ਸਿੰਘ, ਸ਼ਿਵਜੋਤ ਕਾਲੀ, ਮਨੀ ਸਿੰਘ ਮੱਛਰ, ਜੀਵਨ ਸਿੰਘ, ਮਨਪ੍ਰੀਤ ਸਿੰਘ, ਮਨੀ ਸਿੰਘ ਆਦਿ ਹਾਜਰ ਸਨ।
ਪੈਟਰੋਲ-ਡੀਜ਼ਲ ਦੀਅਾਂ ਵਧੀਅਾਂ ਕੀਮਤਾਂ ਸਬੰਧੀ ਅਕਾਲੀ ਦਲ ਨੇ ਦਿੱਤਾ ਧਰਨਾ
NEXT STORY