ਪਟਿਆਲਾ (ਬਲਜਿੰਦਰ) : ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਟਿਆਲਾ ਦੀ ਇੰਡਸਟਰੀ ’ਚ ਵੱਡੇ-ਵੱਡੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਇੰਡਸਟਰੀਲਿਸਟਾਂ ’ਚ ਹਾਹਾਕਾਰ ਮਚੀ ਹੋਈ ਹੈ। ਇੰਡਸਟਰੀ ’ਚ ਬਿਜਲੀ ਦੇ ਕੱਟ 6 ਤੋਂ 6 ਘੰਟੇ ਤੱਕ ਪਹੁੰਚ ਗਏ ਹਨ। ਐੱਮ. ਐੱਸ. ਐੱਮ. ਈ. ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਗੋਇਲ ਨੇ ਇਸ ਮਾਮਲੇ ’ਚ ਪਾਵਰਕਾਮ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਪਰ ਕੋਈ ਹੱਲ ਨਾ ਨਿਕਲਿਆ। ਪ੍ਰਧਾਨ ਸੰਜੀਵ ਗੋਇਲ ਨੇ ਦੱਸਿਆ ਕਿ ਦੋਲਤਪੁਰ ਵਿਖੇ ਸਮਾਲ ਸਕੇਲ ਇੰਡਸਟਰੀ ਦੇ 40 ਦੇ ਕਰੀਬ ਯੂਨਿਟ ਸਥਾਪਿਤ ਹਨ। ਜਿਥੇ ਹੁਣ ਤੋਂ ਹੀ 5-6 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਪ੍ਰੋਡਕਸ਼ਨ ’ਤੇ ਕਾਫੀ ਪ੍ਰਭਾਵ ਪੈ ਰਿਹਾ ਹੈ। ਇੰਡਸਟਰੀ ਬੰਦ ਹੋਣ ਕਿਨਾਰੇ ਪਹੁੰਚ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇੰਡਸਟਰੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਪਰ ਇਥੇ ਤਾਂ ਇੰਡਸਟਰੀਲਿਸਟਾਂ ਦੀ ਕੋਈ ਸੁਣਨ ਨੂੰ ਹੀ ਤਿਆਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਾਵਰਕਾਮ ਦੇ ਅਧਿਕਾਰੀਆਂ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ 23-24 ਨੂੰ ਹੋਣ ਵਾਲੇ ‘ਪੰਜਾਬ ਨਿਵੇਸ਼ ਸੰਮੇਲਨ’ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਪ੍ਰਧਾਨ ਸੰਜੀਵ ਗੋਇਲ ਨੇ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਜਾ ਰਹੇ ਹਨ ਕਿ ਇਕ ਪਾਸੇ ਸੂਬੇ ’ਚ 38 ਹਜ਼ਾਰ ਕਰੋੜ ਰੁਪਏ ਇਨਵੈਸਟ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜਿਹਡ਼ੀ ਪਹਿਲਾਂ ਇੰਡਸਟਰੀ ਇਥੇ ਸਥਾਪਿਤ ਹੈ, ਉਸ ਦੀ ਵੀ ਕੋਈ ਸਾਰ ਨਹੀਂ ਲੈ ਰਿਹਾ। ਪੰਜਾਬ ’ਚ ਇੰਡਸਟਰੀ ਲਈ ਹੁਣੇ ਤੋਂ ਹੀ ਬਿਜਲੀ ਸੰਕਟ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਫਿਰ ਅੱਗੇ ਗਰਮੀਆਂ ’ਚ ਇੰਡਸਟਰੀ ਦਾ ਕੀ ਬਣੇਗਾ। ਜਦੋਂ ਕਿ ਇਹ ਸਮਾਂ ਬਿਜਲੀ ਦੀ ਖਪਤ ਦਾ ਸਭ ਤੋਂ ਘੱਟ ਸਮਾਂ ਹੈ, ਜਦੋਂ ਨਾ ਤਾਂ ਗਰਮੀ ਹੈ ਅਤੇ ਨਾ ਹੀ ਸਰਦੀ ਹੈ। ਜੇਕਰ ਵੀ ਇੰਡਸਟਰੀ ਨੂੰ ਬਿਜਲੀ ਨਹੀਂ ਮਿਲ ਸਕਦੀ ਤਾਂ ਫਿਰ ਅੱਗੇ ਕੀ ਹੋਵੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇੰਡਸਟਰੀਲਿਸਟਾਂ ਨੂੰ ਬਿਜਲੀ ਦੀ ਸਪਲਾਈ ਵਧਾਉਣ ਲਈ ਪਾਵਰਕਾਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ। ਇਥੇ ਦੱਸਣਯੋਗ ਹੈ ਕਿ ਐੱਮ. ਐੱਸ. ਐੱਮ. ਈ. ਇੰਡਸਟਰੀ ਦੇ ਨਾਲ ਹੀ ਫੋਕਲ ਪੁਆਇੰਟ ਵਿਖੇ ਵੀ ਇੰਡਸਟਰੀ ਦੇ ਕੱਟ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : NCRB ਦੇ ਅੰਕੜੇ ਬਿਆਨ ਕਰ ਰਹੇ ਮਾਨ ਸਰਕਾਰ ਦੀ ਬਿਹਤਰ ਕਾਰਗੁਜ਼ਾਰੀ, ਪੰਜਾਬ 'ਚ ਘੱਟ ਹੋਇਆ ਅਪਰਾਧ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਬੋਰਡ ਨੇ ਪੰਜਾਬੀ ਵਿਸ਼ੇ ਦੀ ਉਚੇਚੀ ਪ੍ਰੀਖਿਆ ਦਾ ਨਤੀਜਾ ਐਲਾਨਿਆ
NEXT STORY