ਹੁਸ਼ਿਆਰਪੁਰ (ਮਿਸ਼ਰਾ)— ਜੂਨ ਮਹੀਨੇ 'ਚ ਪਾਵਰਕਾਮ ਨੇ ਆਮ ਉਪਭੋਗਤਾਵਾਂ ਦੀਆਂ ਸੱਸਿਆਵਾਂ ਲਈ ਵਟਸਐੱਪ ਗਰੁੱਪ ਬਣਾ ਕੇ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਸੀ। ਗਰੁੱਪ ਦੀ ਸਫ਼ਲਤਾ ਨੂੰ ਵੇਖ ਕੇ ਪਾਵਰਕਾਮ ਨੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਵੀ ਉਸ ਸਮੇਂ ਹਲ ਕਰਵਾਉਣ ਦੀ ਦਿਸ਼ਾ 'ਚ ਨਵੀਂ ਪਹਿਲਾਂ ਕਰਦੇ ਹੋਏ ਸਰਕਲ ਪੱਧਰ 'ਤੇ ਇੰਡਸਟ੍ਰੀਅਲ ਸ਼ਿਕਾਇਤ ਨਿਵਾਰਣ ਕਮੇਟੀ ਦਾ ਗਠਨ ਕਰਕੇ ਹੁਸ਼ਿਆਰਪੁਰ ਪਾਵਰਕਾਮ ਸਰਕਲ 'ਚ 9 ਉਦਯੋਗਪਤੀਆਂ ਅਤੇ ਕਾਰੋਬਾਰੀਆਂ 'ਤੇ ਆਧਾਰਿਤ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੇ ਸਰਕਲ ਅਧੀਨ ਆਉਂਦੇ 150 ਛੋਟੇ-ਵੱਡੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਗਰੁੱਪ 'ਚ ਸ਼ਾਮਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤਿਮਾਹੀ ਬੈਠਕ ਕਰਨ ਦਾ ਫ਼ੈਸਲਾ ਲਿਆ ਹੈ।
ਇੰਡਸਟ੍ਰੀਅਲ ਗਰੁੱਪ 'ਚ ਚੀਫ ਇੰਜੀਨੀਅਰ ਵੀ ਹਨ ਸ਼ਾਮਲ
ਪਾਵਰਕਾਮ ਵੱਲੋਂ ਪਾਇਲਟ ਪ੍ਰਾਜੈਕਟ ਦੇ ਤਹਿਤ ਵਟਸਐੱਪ ਗਰੁੱਪ ਬਣਾ ਕੇ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ। ਪਾਵਰਕਾਮ ਵੱਲੋਂ ਜਾਰੀ ਸੂਚਨਾ ਦੇ ਆਧਾਰ 'ਤੇ ਹੁਸ਼ਿਆਰਪੁਰ ਪਾਵਰਕਾਮ ਸਰਕਲ 'ਚ ਗਠਿਤ ਇੰਡਸਟ੍ਰੀਅਲ ਸ਼ਿਕਾਇਤ ਨਿਵਾਰਣ ਕਮੇਟੀ 'ਚ ਬੀ. ਐੱਸ. ਜਸਵਾਲ, ਕੁਲਤਾਰ ਸਿੰਘ, ਰਾਜੇਸ਼ ਅਗਰਵਾਲ, ਨਵੀਨ ਅਗਰਵਾਲ, ਪਰਮਜੀਤ ਸਿੰਘ, ਜਤਿੰਦਰ ਕੁਮਾਰ, ਸੰਜੀਵ ਕੁਮਾਰ, ਮੰਗਲੇਸ਼ ਕੁਮਾਰ ਦੇ ਨਾਲ ਸਾਰੇ 6 ਡਿਵੀਜ਼ਨਾਂ ਦੇ ਐਗਜ਼ੀਕਿਊਟਿਵ ਇੰਜੀਨੀਅਰ ਨੂੰ ਸ਼ਾਮਲ ਕੀਤਾ ਗਿਆ ਹੈ। ਗਰੁੱਪ ਬਣਾ ਕੇ150 ਤੋਂ ਵੱਧ ਇੰਡਸਟ੍ਰੀਲਿਟਸ ਨੂੰ ਜੋੜਿਆ ਹੈ। ਅੱਗੇ ਜਿਨ੍ਹਾਂ ਨਾਲ ਸੰਪਰਕ ਹੋਵੇਗਾ, ਉਨ੍ਹਾਂ ਨੂੰ ਵੀ ਗਰੁੱਪ ਨਾਲ ਜੋੜ ਲਿਆ ਜਾਵੇਗਾ। ਗਰੁੱਪ 'ਚ ਡਾਇਰੈਕਟਰ ਡੀ. ਪੀ. ਐੱਸ . ਗਰੇਵਾਲ ਅਤੇ ਚੀਫ ਇੰਜੀਨੀਅਰ ਨਾਰਥ ਜੈਨਇੰਦਰ ਦਾਨੀਆ ਵੀ ਸ਼ਾਮਲ ਹਨ।
ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਗਰੁੱਪ ਬਣਨ ਨਾਲ ਹੋਣਗੇ ਇਹ ਫਾਇਦੇ
ਵਟਸਐੱਪ ਗਰੁੱਪ 'ਚ ਜੁੜੇ ਕਾਰੋਬਾਰੀਆਂ ਦੇ ਇਲਾਕਿਆਂ 'ਚ ਬਿਜਲੀ ਪ੍ਰਭਾਵਿਤ ਹੈ ਤਾਂ ਉਹ ਵੀ ਇਸ ਗਰੁੱਪ 'ਚ ਮੈਸੇਜ ਕਰਨਗੇ। ਮੈਸੇਜ ਕਰਦੇ ਹੀ ਪਾਵਰਕਾਮ ਅਫ਼ਸਰ ਜਲਦ ਤੋਂ ਜਲਦ ਹਲ ਕਰਵਾਉਣਗੇ। ਗਰੁੱਪ 'ਚ ਮੈਸੇਜ ਪਾਉਣ ਨਾਲ ਪਾਵਰਕਾਮ ਕਰਮਚਾਰੀਆਂ ਨੂੰ ਸਮਾਂ ਰਹਿੰਦੇ ਸਹੀ ਲੋਕੇਸ਼ਨ ਵੀ ਪਤਾ ਚੱਲ ਜਾਵੇਗੀ ਕਿ ਕਿੱਥੇ ਬਿਜਲੀ ਦੀ ਸਮੱਸਿਆ ਆ ਰਹੀ ਹੈ। ਗਰੁੱਪ 'ਚ ਸਬੰਧਤ ਇਲਾਕੇ ਕਿਸ ਜੂਨੀਅਰ ਇੰਜੀਨੀਅਰ ਦੀ ਡਿਊਟੀ ਸਣੇ ਇਥੋਂ ਤੱਕ ਦੀ ਡਿਊਟੀ ਰੋਸਟਰ ਵੀ ਗਰੁੱਪ 'ਚ ਸ਼ੇਅਰ ਕੀਤਾ ਜਾਵੇਗਾ।
ਵਟਸਐੱਪ ਗਰੁੱਪ ਨਾਲ ਪਾਵਰਕਾਮ ਅਤੇ ਇੰਡਸਟਰੀ 'ਚ ਕਿਮਿਊਨਿਕੇਸ਼ਨ ਗੈਟ ਹੋਇਆ ਖਤਮ: ਇੰਜੀਨੀਅਰ ਖਾਂਬਾ
ਹੁਸ਼ਿਆਰਪੁਰ ਪਾਵਰਕਾਮ ਸਰਕਲ 'ਚ ਤਾਇਨਾਤ ਡਿਪਟੀ ਚੀਫ ਇੰਜੀਨੀਅਰ ਪੀ.ਐੱਸ. ਖਾਂਬਾ ਨੇ ਦੱਸਿਆ ਕਿ ਕਮੇਟੀ ਦੇ ਗਠਨ ਕਰਕੇ ਵਟਸਐੱਪ ਗਰੁੱਪ ਹੋਣ ਨਾਲ ਪਾਵਰਕਾਮ ਅਤੇ ਇੰਡਸਟ੍ਰੀਲਿਸਟਸ ਵਿਚਾਲੇ ਹੁਣ ਕਮਿਊਨਿਕੇਸ਼ਨ ਗੈਪ ਖਤਮ ਹੋਇਆ ਹੈ। ਗੈਪ ਖ਼ਤਮ ਹੋਣ ਨਾਲ ਕਾਰੋਬਾਰੀਆਂ ਵੱਲੋਂ ਬਿਜਲੀ ਸਪਲਾਈ ਦੌਰਾਨ ਆਉਣ ਵਾਲੇ ਫਾਲਟ ਵਰਗੇ ਲੀਡਰਾਂ 'ਚ ਖਰਾਬੀ, ਟ੍ਰਿਪਿੰਗ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀ ਖਰਾਬੀ ਸਬੰਧੀ ਸੂਚਨਾ ਪਾਉਂਦੇ ਹੀ ਪਾਵਰਕਾਮ ਵੱਲੋਂ ਤੁਰੰਤ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਦੇ ਇਲਾਵਾ ਹੁਣ ਸਮਾਂ ਰਹਿੰਦੇ ਹੀ ਇੰਡਸਟਰੀ 'ਚ ਕਿੱਥੋਂ ਤੱਤ ਕਦੋ ਕੱਟ ਲੱਗਣੇ ਹਨ, ਇਸ ਦੀ ਜਾਣਕਾਰੀ ਮਿਲ ਜਾਇਆ ਕਰੇਗੀ।
ਡੇਰਾ ਬਿਆਸ ਵਲੋਂ ਸਾਰੇ ਸਤਿਸੰਗ ਭਵਨਾਂ 'ਚ ਸੰਗਤ ਤੇ ਯਾਤਰੀਆਂ ਦੀ ਆਮਦ 'ਤੇ 31 ਦਸੰਬਰ ਤੱਕ ਰੋਕ
NEXT STORY