ਚੰਡੀਗੜ੍ਹ (ਬਰਜਿੰਦਰ)- ਪ੍ਰਦੁਮਨ ਹੱਤਿਆਕਾਂਡ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਿਆਨ ਗਰੁੱਪ ਦੇ ਰਿਆਨ ਅਗਸਟਾਈਨ ਪਿੰਟੋ ਤੇ ਅਗਸਟਾਈਨ ਫ੍ਰਾਂਸਿਸ ਪਿੰਟੋ ਤੇ ਹੋਰਨਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੀ. ਬੀ. ਆਈ. ਨੂੰ ਇਸ ਹੱਤਿਆਕਾਂਡ ਵਿਚ ਸਟੇਟਸ ਰਿਪੋਰਟ ਜਾਂ ਕੇਸ ਡਾਇਰੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕਰੀਬ ਇਕ ਘੰਟਾ ਚੱਲੀ ਇਸ ਕੇਸ ਦੀ ਸੁਣਵਾਈ ਵਿਚ ਸੀ. ਬੀ. ਆਈ. ਨੇ ਕਿਹਾ ਕਿ ਇਸ ਵਾਰਦਾਤ ਵਿਚ ਪਿੰਟੋ ਪਰਿਵਾਰ ਅਪਰਾਧਿਕ ਸਾਜ਼ਿਸ਼ ਵਿਚ ਸ਼ਾਮਲ ਹੋ ਸਕਦਾ ਹੈ। ਇਸ ਵਿਚ ਸਬੂਤਾਂ ਨੂੰ ਨਸ਼ਟ ਕਰਨ ਵਿਚ ਵੀ ਇਸ ਦੀ ਭੂਮਿਕਾ ਹੋ ਸਕਦੀ ਹੈ ਤੇ ਉਨ੍ਹਾਂ ਨੂੰ ਦੋਸ਼ੀ ਪਾਇਆ ਜਾ ਸਕਦਾ ਹੈ। ਅਜਿਹੇ ਵਿਚ ਇਨ੍ਹਾਂ ਦੀ ਕਸਟਡੀ ਵਿਚ ਲੈ ਕੇ ਪੁੱਛਗਿੱਛ ਜ਼ਰੂਰੀ ਹੈ। ਅਜਿਹੇ ਗੰਭੀਰ ਮਾਮਲੇ ਵਿਚ ਇਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਾ ਲਾਭ ਨਹੀਂ ਮਿਲਣਾ ਚਾਹੀਦਾ।
ਉਥੇ ਹੀ ਸ਼ਿਕਾਇਤਕਰਤਾ ਧਿਰ ਨੇ ਵੀ ਰਿਆਨ ਗਰੁੱਪ ਦੇ ਮਾਲਿਕਾਂ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕੀਤਾ। ਸੀ. ਬੀ. ਆਈ. ਨੇ ਕਿਹਾ ਕਿ ਪਿੰਟੋ ਪਰਿਵਾਰ ਦੀ ਵਿਆਪਕ ਸਾਜ਼ਿਸ਼ ਵਿਚ ਭਾਗੀਦਾਰੀ ਹੋ ਸਕਦੀ ਹੈ। ਕੇਸ ਦੀ ਅਗਲੀ ਸੁਣਵਾਈ ਹੁਣ 21 ਨਵੰਬਰ ਨੂੰ ਹੋਵੇਗੀ।
ਪਾਸਟਰ ਹੱਤਿਆ ਕਾਂਡ ਮਾਮਲੇ 'ਚ ਜਗਤਾਰ ਜੌਹਲ ਨੂੰ ਭੇਜਿਆ 2 ਦਿਨਾਂ ਦੀ ਪੁਲਸ ਰਿਮਾਂਡ 'ਤੇ
NEXT STORY