ਘਨੌਰ (ਹਰਵਿੰਦਰ)— ਹਲਕਾ ਘਲੌਰ ਅਧੀਨ ਆਉਂਦੇ ਪਿੰਡ ਕਪੂਰੀ ਵਿਚ ਪਿਛਲੇ ਦਿਨ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਇੱਥੇ ਬੱਚੇ ਜਿਸ ਵਿਚ ਇਕ ਨੌਜਵਾਨ ਲੜਕੀ ਜਿਸਦਾ ਨਾਮ ਨੇਹਾ ਪਤਨੀ ਸੁਖਚੈਨ ਸਿੰਘ ਨਿਵਾਸੀ ਪਿੰਡ ਕਪੂਰੀ ਥਾਣਾ ਘਨੌਰ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਨੇਹਾ ਗਰਭਵਤੀ ਸੀ ਅਤੇ ਇਸ ਹਾਦਸੇ ਵਿਚ ਉਸਦੇ ਪੇਟ ਵਿਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ ਹੈ। ਜੋ ਪਰਿਵਾਰ ਘਰ ਵਿਚ ਕਿਲਕਾਰੀਆਂ ਦੀ ਗੂੰਜ ਸੁਣਨ ਨੂੰ ਤਰਸ ਰਿਹਾ ਸੀ, ਉੱਥੇ ਅੱਜ ਕੀਰਨੇ ਸੁਣਾਈ ਦੇ ਰਹੇ ਹਨ।
ਮਰਦੀ ਹੋਈ ਨੇਹਾ ਨੇ ਮੈਜਿਸਟ੍ਰੇਟ ਕੋਲ ਆਪਣੇ ਬਿਆਨ ਦਰਜ ਕਰਵਾ ਕੇ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੇਹਾ ਵਲੋਂ ਮੈਜਿਸਟ੍ਰੇਟ ਦੇ ਅੱਗੇ ਦਿੱਤੇ ਬਿਆਨ ਮੁਤਾਬਕ ਇਹ ਇਕ ਹਾਦਸਾ ਸੀ ਇਸ ਵਿਚ ਕਿਸੇ ਦਾ ਕੋਈ ਹੱਥ ਨਹੀਂ ਹੈ। ਨੇਹਾ ਦੇ ਬਿਆਨ ਮੁਤਾਬਕ ਉਹ ਚਾਹ ਬਣਾ ਰਹੀ ਸੀ, ਜਿਸ ਦੌਰਾਨ ਉਸਦੀ ਚੁੰਨੀ ਵਿਚ ਅੱਗ ਲੱਗ ਗਈ ਅਤੇ ਉਹ ਝੁਲਸ ਗਈ। ਇਸ ਵਿਸ਼ੇ 'ਤੇ ਗੱਲ ਕਰਨ 'ਤੇ ਥਾਣਾ ਘਨੌਰ ਮੁਖੀ ਰਘੁਬੀਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਹਨਾਂ ਦੱਸਿਆ ਕਿ ਅੱਗ ਵਿਚ ਝੁਲਸਣ ਕਾਰਨ ਨੇਹਾ ਅਤੇ ਉਸਦੇ ਪੇਟ ਵਿਚ ਪਲ ਰਹੇ ਛੋਟੇ ਬੱਚੇ ਦੀ ਵੀ ਮੌਤ ਹੋ ਗਈ ਹੈ। ਫਿਲਹਾਲ 174 ਦੀ ਧਾਰਾ ਤਹਿਤ ਕੇਸ ਦਰਜ ਕਰਕੇ ਮ੍ਰਿਤਕ ਨੇਹਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪਰ ਨੇਹਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਨੇਹਾ ਦਾ ਸਕੈਲਪ ਟੈਸਟ ਕਰਵਾਇਆ ਗਿਆ ਹੈ। ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ 'ਤੇ ਜਾਂਚ ਕੀਤੀ ਜਾਵੇਗੀ ਅਤੇ ਟੈਸਟ ਦੇ ਆਧਾਰ 'ਤੇ ਹੀ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ।
ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 4 ਜੀਅ ਜ਼ਖਮੀ
NEXT STORY