ਫਿਰੋਜ਼ਪੁਰ (ਆਨੰਦ) : ਇਕ ਗਰਭਵਤੀ ਜਨਾਨੀ ਦੀ ਕੁੱਟਮਾਰ ਕਰਨ ਅਤੇ ਉਸ ਦੇ ਢਿੱਡ 'ਚ ਮੁੱਕੇ ਮਾਰਨ ਕਾਰਨ ਉਸ ਦਾ ਗਰਭਪਾਤ ਹੋ ਗਿਆ, ਜਿਸ ਤੋਂ ਬਾਅਦ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਨਵਨੀਤ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਨਵਾਂ ਬਾਰੇ ਕੇ ਨੇ ਦੱਸਿਆ ਕਿ ਉਸ ਦੇ ਘਰ ਵਾਲੇ ਦੋਸ਼ੀਅਨ ਅਵਤਾਰ ਸਿੰਘ ਪੁੱਤਰ ਲਛਮਣ ਸਿੰਘ, ਗੁਰਚਰਨ ਸਿੰਘ ਪੁੱਤਰ ਅਵਤਾਰ ਸਿੰਘ, ਦਰਸ਼ਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਨਵਾਂ ਬਾਰੇ ਕੇ ਨਾਲ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਅਣਬਣ ਹੋਈ ਸੀ ਤੇ ਦੋਸ਼ੀਅਨ ਨੂੰ ਘਰ ਆਉਣ ਤੋਂ ਰੋਕਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਬਲੈਕਆਊਟ' ਬਾਰੇ ਚੰਦੂਮਾਜਰਾ ਦੀ ਕੈਪਟਨ ਨੂੰ ਨਸੀਹਤ, 'ਚਿੱਠੀਆ ਲਿਖਣ ਨਾਲ ਕੁੱਝ ਨੀ ਹੋਣਾ'
ਨਵਨੀਤ ਕੌਰ ਨੇ ਦੱਸਿਆ ਬੀਤੀ 15 ਸਤੰਬਰ 2020 ਦੀ ਰਾਤ ਨੂੰ ਉਹ ਆਪਣੇ ਘਰ ਦੇ ਵਿਹੜੇ 'ਚ ਨਲਕੇ ਤੋਂ ਪਾਣੀ ਭਰਨ ਗਈ ਤਾਂ ਦੋਸ਼ੀਅਨ ਉਸ ਦੇ ਘਰ ਦਾਖ਼ਲ ਹੋਏ ਅਤੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੇ ਢਿੱਡ 'ਚ ਮੁੱਕੇ ਮਾਰੇ। ਨਵਨੀਤ ਕੌਰ ਨੇ ਦੱਸਿਆ ਕਿ ਉਸ ਵੱਲੋਂ ਚੀਕ-ਚਿਹਾੜਾ ਪਾਉਣ 'ਤੇ ਦੋਸ਼ੀਅਨ ਮੌਕੇ ਤੋਂ ਭੱਜ ਗਏ।
ਇਹ ਵੀ ਪੜ੍ਹੋ : ਰੇਲਵੇ ਵੱਲੋਂ ਪੰਜਾਬ 'ਚ 'ਮਾਲਗੱਡੀਆਂ' ਦੀ ਨਵੀਂ ਬੁਕਿੰਗ ਬੰਦ, ਸਰਕਾਰ ਬੋਲੀ ਸੂਬੇ ਦਾ ਮਾਹੌਲ ਹੋਵੇਗਾ ਖਰਾਬ
ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਦਾਖ਼ ਕਰਵਾਇਆ ਗਿਆ, ਜਿਥੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦੇ 3 ਮਹੀਨੇ ਦੇ ਭਰੂਣ ਬੱਚੇ ਦੀ ਮੌਤ ਹੋ ਗਈ ਹੈ, ਜਿਸ ਕਰਕੇ ਡਾਕਟਰ ਨੇ ਉਸ ਦਾ ਗਰਭਪਾਤ ਕਰ ਦਿੱਤਾ।
ਇਹ ਵੀ ਪੜ੍ਹੋ : ਯੂਨੀਵਰਿਸਟੀ ਤੋਂ ਬਾਅਦ ਹੁਣ ਸਕੂਲ ਦੇ ਗੇਟ 'ਤੇ ਲੱਗਾ 'ਖਾਲਿਸਤਾਨ' ਦਾ ਬੈਨਰ (ਤਸਵੀਰਾਂ)
ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੋਮ ਪ੍ਰਕਾਸ਼ ਨੂੰ ਜਲਦ ਪਤਾ ਲੱਗ ਜਾਵੇਗਾ ਕਿ ਪਾਵਰ ਲੋਕਾਂ ਕੋਲ ਹੀ ਹੈ: ਡੱਲੇਵਾਲ
NEXT STORY