ਜਲੰਧਰ, ਪਟਿਆਲਾ (ਧਵਨ, ਰਾਜੇਸ਼) - ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਦੀ ਐੱਮ.ਪੀ. ਪ੍ਰਨੀਤ ਕੌਰ ਨੇ ਕੈਨੇਡਾ ਤੋਂ ਹਰਮਨਦੀਪ ਸਿੰਘ ਦੀ ਲਾਸ਼ ਸਰਕਾਰੀ ਖਰਚੇ 'ਤੇ ਭਾਰਤ ਲਿਆਉਣ ਲਈ ਵਿਦੇਸ਼ ਮੰਤਰੀ ਐੱਸ.ਜੇ ਸ਼ੰਕਰ ਨੂੰ ਇਕ ਚਿੱਠੀ ਲਿਖੀ। ਲਿੱਖੀ ਗਈ ਚਿੱਠੀ 'ਚ ਉਨ੍ਹਾਂ ਨੇ ਕਿਹਾ ਕਿ ਹਰਮਨਦੀਪ ਦੇ ਪਿਤਾ ਗੁਰਚਰਨ ਸਿੰਘ, ਜੋ ਪਟਿਆਲਾ ਦੇ ਰਹਿਣ ਵਾਲੇ ਹਨ, ਨੇ ਮੇਰੇ ਨਾਲ ਸੰਪਰਕ ਕੀਤਾ। ਜਿਸ ਦੌਰਾਨ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਆਪਣੇ ਪੁੱਤਰ ਦੀ ਲਾਸ਼ ਕੈਨੇਡਾ ਤੋਂ ਪਟਿਆਲਾ ਲਿਆਉਣ ਦੇ ਸਮਰੱਥ ਨਹੀਂ ਹਨ, ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਦੱਸ ਦੇਈਏ ਕਿ ਹਰਮਨਦੀਪ ਸਿੰਘ 2 ਨਵੰਬਰ 2017 ਨੂੰ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ, ਜਿਸ ਦੀ ਕੁਝ ਦਿਨ ਪਹਿਲਾਂ 27 ਜੁਲਾਈ ਨੂੰ ਮੌਤ ਹੋ ਗਈ ਹੈ। ਹਰਮਨਦੀਪ ਦੀ ਲਾਸ਼ ਓਂਟਾਰੀਓ ਦੇ ਨਿਊ ਹੈਂਬਰਗ ਦੇ ਇਕ ਦਰਿਆ 'ਚੋਂ ਬਰਾਮਦ ਹੋਈ ਸੀ। ਹਰਮਨਦੀਪ ਦੇ ਪਾਸਪੋਰਟ ਦਾ ਨੰਬਰ 5582900 ਹੈ। ਉਸ ਦੇ ਪਿਤਾ ਜੋ ਪੇਸ਼ੇ ਤੋਂ ਕਿਸਾਨ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਅਤੇ ਕੁਝ ਪੈਸੇ ਉਧਾਰ ਲੈ ਕੇ ਆਪਣੇ ਪੁੱਤਰ ਨੂੰ ਵਿਦੇਸ਼ ਉੱਚ ਸਿੱਖਿਆ ਲੈਣ ਲਈ ਭੇਜਿਆ ਸੀ।
ਕਾਰ ਦੀ ਟੱਕਰ ਨਾਲ ਬਾਈਕ ਸਵਾਰ ਵਿਦਿਆਰਥੀ ਦੀ ਮੌਤ
NEXT STORY