ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫਤੇ ਦੇਸ਼ ’ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਸੀ ਪਰ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਵਿਚ ਆਪਣੇ ਨਤੀਜੇ ਦੀ ਡੇਟ ਅਤੇ ਮਾਰਕ ਸ਼ੀਟ ਸਬੰਧੀ ਸ਼ੰਕਾ ਦੀ ਸਥਿਤੀ ਬਣੀ ਹੋਈ ਹੈ। 12ਵੀਂ ਦੇ ਵਿਦਿਆਰਥੀਆਂ ਨੂੰ ਹੁਣ ਬਗੈਰ ਐਗਜ਼ਾਮ ਦੇ ਪ੍ਰਮੋਟ ਕੀਤਾ ਜਾਣਾ ਹੈ ਅਤੇ ਹਾਇਰ ਐਜੂਕੇਸ਼ਨ ’ਚ ਦਾਖਲੇ ਲਈ ਸਮੇਂ ’ਤੇ ਮਾਰਕ ਸ਼ੀਟ ਹੋਣਾ ਵੀ ਜ਼ਰੂਰੀ ਹੈ। ਦੱਸ ਦੇਈਏ ਕਿ ਪਿਛਲੇ ਹਫਤੇ ਹੀ ਸੀ. ਬੀ. ਐੱਸ. ਈ. ਨੇ ਮਾਰਕਸ਼ੀਟ ਦਾ ਫਾਰਮੂਲਾ ਤਿਆਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ 12 ਮੈਂਬਰ ਵੀ ਰੱਖੇ ਗਏ ਹਨ, ਜੋ ਇਸ ਗੱਲ ’ਤੇ ਫੈਸਲਾ ਲੈਣਗੇ ਕਿ ਪ੍ਰੀਖਿਆ ਲਏ ਬਗੈਰ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਪ੍ਰਮੋਟ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਮਾਰਕਸ਼ੀਟ ਕਿਵੇਂ ਤਿਆਰ ਕੀਤੀ ਜਾ ਸਕਦੀ ਹੈ। ਇਸ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ 10 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਕਮੇਟੀ ਦੀ ਰਿਪੋਰਟ ਅਗਲੇ ਹਫਤੇ ਆਉਣ ਤੋਂ ਬਾਅਦ ਆਖਰੀ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ ਦੀ ਯੂਥ ਤੇ ਓਲਡ ਬ੍ਰਿਗੇਡ ’ਚ ਫਿਰ ਛਿੜੀ ਕੋਲਡ ਵਾਰ
ਜੁਲਾਈ ਦੇ ਅੰਤ ਤੱਕ ਆ ਸਕਦੈ ਨਤੀਜਾ
ਮਾਰਕ ਸ਼ੀਟ ਦਾ ਫਾਰਮੂਲਾ ਤੈਅ ਹੋਣ ਜਾਣ ਤੋਂ ਬਾਅਦ ਬੋਰਡ ਨਤੀਜੇ ਦੀ ਡੇਟ ਵੀ ਜਾਰੀ ਕਰ ਦੇਵੇਗਾ। ਸੰਭਵ ਹੈ ਕਿ ਮਾਰਕ ਸ਼ੀਟ ਤਿਆਰ ਹੋਣ ਵਿਚ 1 ਮਹੀਨੇ ਦਾ ਸਮਾਂ ਲੱਗੇ, ਜਿਸ ਤੋਂ ਬਾਅਦ ਜੁਲਾਈ ਦੇ ਤੀਜੇ ਅੰਤ ਤੱਕ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ। ਬੋਰਡ ਨਤੀਜਾ ਜਾਰੀ ਕਰਨ ’ਚ ਜ਼ਿਆਦਾ ਦੇਰ ਨਹੀਂ ਕਰੇਗਾ ਕਿਉਂਕਿ 12ਵੀਂ ਦੇ ਵਿਦਿਆਰਥੀਆਂ ਨੂੰ ਹਾਇਰ ਐਜੂਕੇਸ਼ਨ ਵਿਚ ਦਾਖਲਾ ਲੈਣ ਲਈ ਆਪਣੀ ਮਾਰਕ ਸ਼ੀਟ ਦੀ ਲੋੜ ਪਵੇਗੀ। ਜ਼ਿਆਦਾਤਰ ਸਟੇਟ ਬੋਰਡ ਵੀ ਹਾਲ ਦੀ ਘੜੀ ਸੀ. ਬੀ. ਐੱਸ. ਈ. ਦੇ ਫਾਰਮੂਲਾ ਦੇ ਇੰਤਜ਼ਾਰ ਵਿਚ ਹੈ। ਸਟੇਟ ਬੋਰਡ ਵੀ ਇਸੇ ਪੈਟਰਨ ’ਤੇ ਆਪਣੇ ਰਾਜ ਦੇ 12ਵੀਂ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਕਰਨ ’ਚ ਹੋਇਆ ਫੇਲ, ਸ਼ਹਿਰੀ ਖਪਤਕਾਰ ਵੀ ਹੋਏ ਪ੍ਰੇਸ਼ਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਮਾਛੀਵਾੜਾ ਸਾਹਿਬ 'ਚ ਅਕਾਲੀ ਦਲ ਨੇ ਦਫ਼ਤਰ ਦਾ ਕੀਤਾ ਉਦਘਾਟਨ
NEXT STORY