ਬੋਹਾ (ਬਾਂਸਲ) : ਸਥਾਨਕ ਨਗਰ ਪੰਚਾਇਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋਗਾ ਸਿੰਘ ਖਿਲਾਫ ਕੌਸਲਰਾਂ ਵੱਲੋਂ ਬੇਭਰੋਸਗੀ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਕਾਂਗਰਸ ਦੇ ਸੀਨੀਅਰ ਨੇਤਾ ਨਵੀਨ ਕੁਮਾਰ ਕਾਲਾ ਨੇ ਦੱਸਿਆ ਕਿ ਨਗਰ ਕੋਸਲ ਦੇ 12 ਕੌਂਸਲਰਾਂ ਵੱਲੋਂ ਲਿਖਤੀ ਤੌਰ 'ਤੇ 8 ਸਤਬੰਰ ਨੂੰ ਮੀਟਿੰਗ 'ਤੇ ਸਦਾ ਦੇਣ ਦਾ ਨੋਟਿਸ ਪ੍ਰਧਾਨ ਨੂੰ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਪ੍ਰਧਾਨ ਵੱਲੋਂ ਮਿੱਥੇ ਸਮੇਂ ਤੇ ਨਗਰ ਪੰਚਾਇਤ ਦੇ ਸਮੂਹ ਕੋਸਲਰਾਂ ਦੀ ਮੀਟਿੰਗ ਨਾ ਸੱਦਣ ਕਾਰਨ ਸੋਮਵਾਰ ਹਾਉਸ ਨੇ ਕੌਂਸਲਰ ਜਗਤਾਰ ਸਿੰਘ ਨੂੰ ਮੌਕੇ ਕਾਰਵਾਈ ਦਾ ਚੇਅਰਮੈਨ ਚੁਣਦਿਆਂ ਪ੍ਰਧਾਨ ਦੇ ਖਿਲਾਫ ਵਿਧਾਇਕ ਸਮੇਤ 12 ਕੌਂਸਲਰਾਂ ਵੱਲੋਂ ਬੇਭਰੋਸਗੀ ਦਾ ਮਤਾ ਪਾਸ ਕਰਨ ਦਾ ਪਤਾ ਲੱਗਾ ਹੈ। ਇਸ ਮੌਕੇ ਐੱਸ. ਡੀ. ਐੱਮ. ਬੁਢਲਾਡਾ ਗੁਰਸਿਮਰਨ ਸਿੰਘ ਢਿੱਲੋਂ ਸ਼ਾਮਲ ਸਨ। ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਨੇ ਕੌਸਲ ਦੀ ਮੀਟਿੰਗ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਉਹ ਬਹੁਗਿਣਤੀ ਲੋਕਾਂ ਅਤੇ ਹਲਕੇ ਦੇ ਵਿਕਾਸ 'ਚ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬੋਹਾ ਦੇ ਵਿਕਾਸ ਸਬੰਧੀ ਸ਼ਿਕਾਇਤਾਂ ਆ ਰਹੀਆ ਸਨ ਕਿ ਨਗਰ ਪੰਚਾਇਤ ਦਾ ਪ੍ਰਧਾਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸ ਮੀਟਿੰਗ 'ਚ ਹਾਜ਼ਰ ਕੌਂਸਲਰ ਮੂਰਤੀ ਕੋਰ, ਜੀਤਾ ਰਾਮ, ਮਹਿੰਦਰ ਸਿੰਘ ਕਾਕੂ ਆਦਿ ਮੈਂਬਰ ਹਾਜ਼ਰ ਸਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਲਕਾ ਬੁਢਲਾਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ੍ਹ ਚੂੱਕੇ ਸੱਤਪਾਲ ਸਿੰਘ ਮੂਲੇਵਾਲਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਚੁੱਕੇ ਹਨ। ਬਲਾਕ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਲਛਮਣ ਸਿੰਘ ਗੰਢੂ ਨੇ ਕਿਹਾ ਕਿ ਨਗਰ ਪੰਚਾਇਤ ਦੀ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਵੇਗੀ।
ਕੀ ਕਹਿਣਾ ਹੈ ਪ੍ਰਧਾਨ ਦਾ
ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜੋਗਾ ਸਿੰਘ ਨੇ ਕਿਹਾ ਕਿ ਸੋਮਵਾਰ ਦੀ ਮੀਟਿੰਗ ਗੈਰ ਕਾਨੂੰਨੀ ਹੈ ਅਤੇ ਉਹ ਇਨਸਾਫ ਲਈ ਅਦਾਲਤ ਦਾ ਦਰਵਾਜਾ ਖੜਕਾਉਣਗੇ। ਉਨਾਂ ਨੇ ਮੀਟਿੰਗ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਬੋਹਾ ਦੇ ਵਿਕਾਸ ਲਈ ਜੋ ਨਵਾਂ ਪ੍ਰਧਾਨ ਬਣੇਗਾ ਮੈਂ ਪੂਰਨ 'ਤੌਰ 'ਤੇ ਉਸਨੂੰ ਆਪਣਾ ਪੂਰਾ-ਪੂਰਾ ਸਹਿਯੋਗ ਦੇਵਾਗਾ।
ਪੰਜਾਬ ਸਰਕਾਰ ਖਿਲਾਫ ਧਰਨੇ ਦਾ ਚੌਥਾ ਦਿਨ, ਕਿਸਾਨਾਂ ਨੂੰ ਕਰਨਾ ਪੈ ਰਿਹਾ ਕਈ ਮੁਸ਼ਕਲਾਂ ਦਾ ਸਾਹਮਣਾ
NEXT STORY