ਪਟਿਆਲਾ— ਜ਼ਿਲੇ ਦੇ ਮਰਦਾਂਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀ ਨੂੰ ਆਸ਼ਿਕੀ ਦੇ ਪਾਠ ਪੜ੍ਹਾਉਣ ਵਾਲੀ ਪ੍ਰਿੰਸੀਪਲ ਆਦਰਸ਼ ਭੱਲਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ 53 ਸਾਲਾ ਪ੍ਰਿੰਸੀਪਲ ਆਦਰਸ਼ ਭੱਲਾ 'ਤੇ ਉਸ ਦੇ ਆਪਣੇ ਹੀ ਸਕੂਲ ਦੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। 'ਜਗ ਬਾਣੀ' ਵੱਲੋਂ ਇਸ ਖ਼ਬਰ ਨੂੰ ਨਸ਼ਰ ਕੀਤੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇਹ ਫੈਸਲਾ ਲਿਆ ਗਿਆ।
ਕਿਸਾਨ ਮੋਰਚਾ ਭਾਜਪਾ ਨੇ ਮੰਗਾਂ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ-ਪੱਤਰ
NEXT STORY