ਲੁਧਿਆਣਾ (ਸਿਆਲ) : ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ਵਿਚ ਚੈਕਿੰਗ ਦੌਰਾਨ 3 ਬੰਦੀਆਂ ਤੋਂ 2 ਮੋਬਾਇਲ ਬਰਾਮਦ ਹੋਣ ਹੋਏ ਹਨ। ਇਸ ‘ਤੇ ਪੁਲਸ ਨੇ ਸਹਾਇਕ ਸੁਪਰਡੈਂਟ ਸੂਰਜਮਲ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਸੁਪਰਡੈਂਟ ਸੂਰਜਮਲ ਨੇ ਪੁਲਸ ਨੂੰ ਦਿੱਤੇ ਇਕ ਸ਼ਿਕਾਇਤ ਪੱਤਰ ਵਿਚ ਦੱਸਿਆ ਕਿ ਹਵਾਲਾਤੀ ਵਰੁਣ ਕੁਮਾਰ, ਦੀਪਕ, ਹਰਪ੍ਰੀਤ ਸਿੰਘ ਤੋਂ 2 ਮੋਬਾਇਲ ਬਰਾਮਦ ਹੋਏ।
ਸ਼ਿਕਾਇਤ ਪੱਤਰ ਵਿਚ ਦੱਸਿਆ ਗਿਆ ਹੈ ਕਿ ਉਕਤ ਮੁਲਜ਼ਮ ਵੱਖ-ਵੱਖ ਕੇਸਾਂ ਤਹਿਤ ਜੇਲ ਵਿਚ ਬੰਦ ਹਨ। ਜੇਲ ਦੇ ਡੀ.ਐੱਸ.ਪੀ. ਸਕਿਓਰਟੀ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਚਲਾਈ ਗਈ ਸਰਚ ਮੁਹੰਮ ਦੌਰਾਨ ਬੰਦੀਆਂ ਤੋਂ ਮੋਬਾਇਲ ਬਰਾਮਦ ਕੀਤੇ ਗਏ। ਪੁਲਸ ਜਾਂਚ ਅਧਿਕਾਰੀ ਸੁਨੀਲ ਕੁਮਾਰ ਨੇ ਮੁਲਜ਼ਮਾਂ ’ਤੇ ਪ੍ਰਿਜ਼ਨ ਐਕਟ ਦੀ ਧਾਰਾ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਬੱਡੀ ਖਿਡਾਰੀ ਯੋਧਾ ਸਹਿਣਾ ਆਸਟ੍ਰੇਲੀਆ ਵਿਖੇ ਹੋ ਰਿਹਾ ਕਬੱਡੀ ਮੈਚ ਖੇਡਣ ਲਈ ਹੋਇਆ ਰਵਾਨਾ
NEXT STORY