ਗੁਰਦਾਸਪੁਰ (ਦੀਪਕ) : ਬੀਤੇ ਦਿਨੀਂ ਗੁਰਦਾਸਪੁਰ ਦੇ ਸ਼ਹਿਰ ਬਟਾਲਾ 'ਚ ਹੁਸ਼ਿਆਰਪੁਰ ਤੋਂ ਪੇਸ਼ੀ ਭੁਗਤਣ ਆਏ ਕੈਦੀ ਹਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਹਿਮਾ ਚੱਕ ਥਾਣਾ (ਕੋਟਲੀ ਸੂਰਤ ਮੱਲ੍ਹੀ) ਨੂੰ ਉਸ ਦੇ ਕੁੱਝ ਅਣਪਛਾਤੇ ਸਾਥੀ ਜੋ ਕਾਰ 'ਤੇ ਸਵਾਰ ਹੋ ਕੇ ਆਏ ਸਨ, ਪਿਸਤੌਲ ਦੀ ਨੌਕ 'ਤੇ ਪੁਲਸ ਕੋਲੋਂ ਛੁਡਵਾ ਕੇ ਫਰਾਰ ਹੋ ਗਏ ਸਨ ਤੋਂ ਬਾਅਦ ਪੁਲਸ ਨੇ ਪੂਰੇ ਪੰਜਾਬ ਵਿਚ ਹਾਈ-ਅਲਰਟ ਕਰ ਦਿੱਤਾ ਹੈ। ਜਿਸ ਦੇ ਮੱਦੇਨਜ਼ਰ ਅੱਜ ਗੁਰਦਾਸਪੁਰ ਵਿਚ ਚੌਕਸੀ ਵਧਾ ਕੇ ਵੱਖ-ਵੱਖ ਸਥਾਨਾਂ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਵੀ ਟਰੇਨ ਵਿਚ ਬੈਠੇ ਯਾਤਰੀਆਂ ਅਤੇ ਟਰੇਨ ਵਿਚ ਬੈਠਣ ਵਾਲੇ ਯਾਤਰੀਆਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਸਟੇਸ਼ਨ 'ਤੇ ਸਰਚ ਅਭਿਆਨ ਚਲਾਇਆ ਗਿਆ। ਜਦਕਿ ਦੂਜੇ ਪਾਸੇ ਵਿੱਕੀ ਗੌਂਡਰ ਗੈਂਗ ਦੇ ਫੜ੍ਹੇ ਗਏ ਸਾਥੀ ਗਿਆਨ ਖਰਲਾਂਵਾਲਾ ਦੇ ਨਾਲ ਆ ਰਹੇ ਕੁੱਝ ਸਾਥੀ ਗਂੈਗਸਟਰ, ਜੋ ਖੇਤਾਂ ਦਾ ਸਹਾਰਾ ਲੈ ਕੇ ਫਰਾਰ ਹੋ ਗਏ ਸਨ, ਜੋ ਅਜੇ ਤੱਕ ਪੁਲਸ ਦੀ ਪਹੁੰਚ ਤੋਂ ਬਾਹਰ ਹਨ, ਨੂੰ ਵੀ ਫੜਨ ਲਈ ਪੁਲਸ ਪ੍ਰਸ਼ਾਸਨ ਵੱਲੋਂ ਚੌਕਸੀ ਵਧਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੂਰੇ ਗੁਰਦਾਸਪੁਰ ਜ਼ਿਲੇ ਅੰਦਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਪੂਰੇ ਗੁਰਦਾਸਪੁਰ ਜ਼ਿਲੇ ਵਿਚ ਹਾਈ–ਅਲਰਟ ਜਾਰੀ ਹੈ ਅਤੇ ਭੱਜੇ ਹੋਏ ਦੋਸ਼ੀਆਂ ਨੂੰ ਫੜ੍ਹਨ ਲਈ ਪੁਲਸ ਪਾਰਟੀਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਗੁਰਦਾਸਪੁਰ ਵਿਚ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਸ਼ੱਕ ਵਿਅਕਤੀ ਨੂੰ ਦੇਖਦੇ ਹਨ ਤਾਂ ਤੁਰੰਤ ਨੇੜਲੇ ਦੇ ਥਾਣੇ ਦੀ ਪੁਲਸ ਨੂੰ ਸੂਚਿਤ ਕਰਨ।
ਨਵਜੋਤ ਸਿੱਧੂ ਵਲੋਂ ਸ਼ੁਰੂ ਕੀਤੀ ਗਈ 'ਸਾਂਝੀ ਰਸੋਈ' ਆਈ ਜਾਂਚ ਦੇ ਦਾਇਰੇ 'ਚ
NEXT STORY