ਰਾਹੋਂ, (ਪ੍ਰਭਾਕਰ)- ਪੁਲਸ ਪਾਰਟੀ ਨੇ ਪਿੰਡ ਦਿਲਾਵਰਪੁਰ ਕੋਲ ਆਉਂਦੇ ਇਕ ਮੋਟਰਸਾਈਕਲ ਸਵਾਰ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਸ ਨੇ ਮੁਲਜ਼ਮ ਦੀ ਪੇਂਟ ਦੀ ਜੇਬ 'ਚੋਂ 20 ਨਸ਼ੀਲੇ ਟੀਕੇ ਤੇ 15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਦਮਨਦੀਪ ਕੁਮਾਰ ਉਰਫ ਦੀਪਾ ਪੁੱਤਰ ਚੰਦਰ ਹੰਸ ਵਾਸੀ ਪਿੰਡ ਕੁਲਥਮ ਥਾਣਾ ਬਹਿਰਾਮ ਖਿਲਾਫ਼ ਮਾਮਲਾ ਦਰਜ ਕਰ ਕੇ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਲੁਧਿਆਣਾ ਦੀ ਜੇਲ 'ਚ ਭੇਜਿਆ ਗਿਆ।
ਵੀਡੀਓ ਪਾਰਲਰ ਨੂੰ ਨਹੀਂ ਹੈ ਫਾਇਰ ਵਿਭਾਗ ਦੀ ਮਨਜ਼ੂਰੀ!
NEXT STORY