ਲੁਧਿਆਣਾ (ਸਿਆਲ) : ਜੇਲ ਦੀ ਚਾਰਦੀਵਾਰੀ ਦੇ ਅੰਦਰ ਸਜ਼ਾ ਭੁਗਤ ਕੇ ਸਾਲਾਂ ਬਾਅਦ ਤਾਜਪੁਰ ਰੋਡ, ਸੈਂਟਰਲ ਜੇਲ ਤੋਂ ਰਿਹਾਅ ਹੋਏ ਕੈਦੀ ਰਾਮ ਦਾਸ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਵਹਿ ਰਹੇ ਸਨ। ਉਥੇ ਪਰਿਵਾਰ ਨਾਲ ਮਿਲਣ ਦੀ ਤਾਂਘ ਚਿਹਰੇ 'ਤੇ ਝਲਕ ਰਹੀ ਸੀ। ਰਿਹਾਅ ਹੋ ਕੇ ਗਏ ਕੈਦੀ ਰਾਮ ਦਾਸ ਨੇ ਕਿਹਾ ਕਿ ਭੱਜ-ਦੌੜ ਦੀ ਜ਼ਿੰਦਗੀ 'ਚ ਜਾਣੇ-ਅਣਜਾਣੇ 'ਚ ਇਸ ਤਰ੍ਹਾਂ ਦਾ ਕੋਈ ਕਾਰਜ ਨਾ ਕਰੋ, ਜਿਸ ਕਾਰਨ ਜੇਲ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਪਵੇ। ਉਕਤ ਕੈਦੀ ਨੇ ਦੱਸਿਆ ਕਿ ਸਜ਼ਾ ਸਮੇਂ ਜੇਲ ਦੇ ਅੰਦਰ ਮੁਸ਼ੱਕਤ ਕਰ ਕੇ ਦਿਨ ਦਾ ਸਮਾਂ ਬਤੀਤ ਹੋ ਜਾਂਦਾ ਹੈ ਪਰ ਜਦ ਰਾਤ ਸੌਣ ਦੇ ਸਮੇਂ ਰਿਹਾਅ ਹੋ ਕੇ ਬਾਹਰੀ ਜ਼ਿੰਦਗੀ ਚੰਗੇ ਢੰਗ ਨਾਲ ਬਤੀਤ ਕਰਨ ਦੇ ਵਿਚਾਰ ਆਉਣ 'ਤੇ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਸਨ ਪਰ ਹੁਣ ਰਿਹਾਅ ਹੋ ਕੇ ਸਮਾਜ 'ਚ ਆਪਸੀ ਪ੍ਰੇਮ-ਪਿਆਰ ਦਾ ਸੰਦੇਸ਼ ਦੇਵਾਂਗਾ ਤਾਂ ਕਿ ਕਿਸੇ ਦੇ ਜੀਵਨ 'ਚ ਦੁਵਿਧਾ ਦੀ ਹਾਲਤ ਪੈਦਾ ਨਾ ਹੋਵੇ। ਵਰਨਣਯੋਗ ਹੈ ਕਿ ਕੈਦੀ ਰਾਮ ਦਾਸ ਨਿਵਾਸੀ ਪਿੰਡ ਮੇਹਰ ਕੁਟੋਲੀ, ਦਸੂਹਾ ਨੂੰ ਮਾਣਯੋਗ ਸੈਸ਼ਨ ਜੱਜ ਹੁਸ਼ਿਆਰਪੁਰ ਨੇ 18 ਦਸੰਬਰ 2002 ਨੂੰ ਭ. ਦ. ਸ. ਦੀ ਧਾਰਾ 302 ਤਹਿਤ ਉਮਰ ਕੈਦ ਅਤੇ 10000 ਰੁਪਏ ਜੁਰਾਮਨਾ, ਜੁਰਮਾਨਾ ਨਾ ਭਰਨ ਦੀ ਨਾ ਸੂਰਤ 'ਚ ਇਕ ਸਾਲ ਕੈਦ ਅਤੇ ਧਾਰਾ 376 ਆਈ. ਪੀ. ਸੀ. ਅਧੀਨ 10 ਸਾਲ ਕੈਦ, 1000 ਰੁਪਏ ਜੁਰਮਾਨਾ, ਜੁਰਮਾਨਾ ਨਾ ਭਰਨ 'ਤੇ 2 ਮਹੀਨੇ ਕੈਦ ਤੇ ਧਾਰਾ 363 ਆਈ. ਪੀ. ਸੀ. ਤਹਿਤ 3 ਸਾਲ ਕੈਦ ਤੇ 500 ਰੁਪਏ ਜੁਰਮਾਨਾ ਨਾ ਭਰਨ 'ਤੇ ਇਕ ਮਹੀਨੇ ਕੈਦ ਦਾ ਪ੍ਰਬੰਧ ਸੀ। ਕੈਦੀ ਨੇ ਉਕਤ ਆਦੇਸ਼ਾਂ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ 345 ਡੀ. ਬੀ. ਆਫ 2005 ਅਪੀਲ ਦਾਇਰ ਕੀਤੀ ਅਤੇ ਮਾਣਯੋਗ ਹਾਈ ਕੋਰਟ ਨੇ ਬੰਦੀ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ 2 ਮਈ 2008 ਨੂੰ ਧਾਰਾ 376 ਦੀ ਸਜ਼ਾ 'ਚ ਬਰੀ ਕਰ ਦਿੱਤਾ ਗਿਆ ਪਰ ਬਾਕੀ ਧਾਰਾ 302, 363 ਆਈ. ਪੀ. ਸੀ. ਸੈਸ਼ਨ ਕੋਰਟ ਵੱਲੋਂ ਕੀਤੀ ਗਈ ਸਜ਼ਾ ਬਹਾਲ ਰੱਖੀ ਗਈ। ਸਮਾਜ ਸੇਵਕ ਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੈਦੀਆਂ ਦੀ ਉਮਰ ਕੈਦ ਸਬੰਧੀ ਰਿਹਾਅ ਕਰਨ ਦੀ ਨਕਸ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ 'ਤੇ ਵਿਚਾਰ ਕਰਨਾ ਜ਼ਰੂਰੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਕੋਈ ਕੈਦੀ 8-10 ਸਾਲ ਦੇ ਅੰਦਰ ਜੇਲ 'ਚੋਂ ਰਿਹਾਅ ਹੋ ਜਾਂਦਾ ਹੈ ਅਤੇ ਕਿਸੇ ਕੈਦੀ ਨੂੰ ਰਿਹਾਅ ਹੋਣ 'ਚ 18 ਸਾਲ ਜਾਂ ਇਸ ਤੋਂ ਜ਼ਿਆਦਾ ਵੀ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੈਦੀ ਰਾਮ ਦਾਸ ਦੀ ਰਿਹਾਈ ਸਬੰਧੀ ਪਰਿਵਾਰ ਦੇ ਮੈਂਬਰਾਂ ਨੇ ਸੰਪਰਕ ਕੀਤਾ, ਜਿਸ ਕਾਰਨ ਜੇਲ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਪੰਜਾਬ ਸਰਕਾਰ ਨੂੰ ਉਕਤ ਕੈਦੀ ਦਾ ਨਕਸ਼ਾ ਭੇਜਣ ਦੀ ਅਪੀਲ ਕੀਤੀ, ਜਿਸ ਦੇ ਬਾਅਦ ਕਾਨੂੰਨੀ ਪ੍ਰਕਿਰਿਆ ਪੂਰਨ ਹੋਣ 'ਤੇ ਕੈਦੀ ਰਾਮ ਦਾਸ ਦੀ ਰਿਹਾਈ ਸੰਭਵ ਹੋ ਸਕੀ।
ਗੁਰਦਾਸਪੁਰ: ਜ਼ਮਾਨਤ ਮਿਲਣ ਦੇ ਬਾਅਦ ਸੁੱਚਾ ਸਿੰਘ ਲੰਗਾਹ ਫਿਰ ਤੋਂ ਕੋਰਟ 'ਚ ਹੋਏ ਪੇਸ਼
NEXT STORY