ਨੂਰਪੁਰਬੇਦੀ, (ਅਵਿਨਾਸ਼)-ਲੰਬੇ ਸਮੇਂ ਤੋਂ ਆਪਣੀ ਰਜਿਸਟਰੇਸ਼ਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਦੀ ਬਲਾਕ ਇਕਾਈ ਨੂਰਪੁਰਬੇਦੀ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਪੂਰੇ ਪੰਜਾਬ ਵਿਚ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਨੂੰ ਬੰਦ ਕਰਨ ਦੀ ਆਡ਼ ਵਿਚ ਜੋ ਪੇਂਡੂ ਡਾਕਟਰਾਂ ਨੂੰ ਬੇਵਜ੍ਹਾ ਛਾਪੇਮਾਰੀ ਕਰ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸਦੇ ਵਿਰੋਧ ਵਿਚ ਅੱਜ ਬਲਾਕ ਨੂਰਪੁਰਬੇਦੀ ਵਿਚ ਬੰਦ ਦਾ ਐਲਾਨ ਕੀਤਾ ਗਿਆ ਸੀ, ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਤੇ ਜ਼ਿਲਾ ਰੋਪਡ਼ ਦੇ ਮੀਡੀਆ ਇੰਚਾਰਜ ਡਾ. ਦਿਨੇਸ਼ ਹੱਲਣ ਨੇ ਦੱਸਿਆ ਕਿ ਸਰਕਾਰ ਦੀ ਇਸ ਤਾਨਾਸ਼ਾਹ ਕਾਰਵਾਈ ਦੇ ਵਿਰੁੱਧ ਉਹ ਲੰਬੇ ਸਮੇਂ ਤੋਂ ਜਿੱਥੇ ਪੰਜਾਬ ਪੱਧਰ ’ਤੇ ਕੀਤੇ ਜਾਣ ਵਾਲੇ ਧਰਨਿਆਂ ਤੇ ਰੈਲੀਆਂ ਵਿਚ ਹਿੱਸਾ ਲੈ ਕੇ ਆਪਣੀ ਮੰਗ ਲਈ ਘੋਲ ਕਰ ਰਹੇ ਹਨ, ਉੱਥੇ ਹੀ ਬਲਾਕ ਨੂਰਪੁਰਬੇਦੀ ਵਿਚ ਵੀ ਸਮੇਂ-ਸਮੇਂ ’ਤੇ ਸੰਘਰਸ਼ ਨੂੰ ਅੰਜਾਮ ਦਿੰਦੇ ਆ ਰਹੇ ਹਨ ਤੇ ਉਸੇ ਤਹਿਤ ਅੱਜ ਨੂਰਪੁਰਬੇਦੀ ਬਲਾਕ ਦੇ ਸਮੁੱਚੇ ਪਿੰਡਾਂ ਵਿਚ ਕੰਮ ਕਰ ਰਹੇ ਪੇਂਡੂ ਡਾਕਟਰਾਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਰੋਸ ਵਿਅਕਤ ਕਰਨ ਲਈ ਆਪਣੀਆਂ ਕਲੀਨਿਕਾਂ ਬੰਦ ਕਰਨ ਲਈ ਕਿਹਾ ਿਗਆ ਸੀ, ਜਿਸ ਤਹਿਤ ਨੂਰਪੁਰਬੇਦੀ ਬਲਾਕ ਵਿਚ 100 ਤੋਂ ਵੱਧ ਡਾਕਟਰਾਂ ਨੇ ਪੂਰੇ ਦਿਨ ਲਈ ਆਪਣੀਆਂ ਕਲੀਨਿਕਾਂ ਬੰਦ ਕਰ ਕੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ। ਬਲਾਕ ਨੰਗਲ ਅਤੇ ਭਲਾਣ ਖੇਤਰ ਤੇ ਕੀਰਤਪੁਰ ਬਲਾਕ ਦੇ ਕੋਟਲਾ ਪਾਵਰ ਹਾਊਸ ਤੇ ਬੂੰਗਾ ਸਾਹਿਬ ਏਰੀਏ ’ਚ ਵੀ ਡਾਕਟਰਾਂ ਨੇ ਵੱਡੀ ਗਿਣਤੀ ’ਚ ਕਲੀਨਿਕਾਂ ਬੰਦ ਕਰ ਕੇ ਬੰਦ ਦਾ ਸਮਰਥਨ ਕੀਤਾ। ਵਰਨਣਯੋਗ ਹੈ ਕਿ ਬੰਦ ਦੌਰਾਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੇਵਾ ਕੇਂਦਰ ਬੰਦ ਹੋਣ ਨਾਲ ਸਰਹੱਦੀ ਪਿੰਡਾਂ ਦੇ ਲੋਕ ਹੋ ਰਹੇ ਹਨ ਖੱਜਲ-ਖੁਆਰ
NEXT STORY