ਮਾਨਸਾ: 11 ਜੂਨ 1993 ਨੂੰ ਜਨਮੇ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗਾਇਕ ਵਜੋਂ ਕੀਤੀ ਸੀ। ਸਿੱਧੂ ਮੂਸੇਵਾਲਾ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ ਚਲੇ ਗਏ ਸਨ ਅਤੇ ਉੱਥੇ ਉਨ੍ਹਾਂ ਆਪਣਾ ਪਹਿਲਾ ਗੀਤ ਜ਼ੀ ਵੈਗਨ ਲਾਂਚ ਕੀਤਾ ਸੀ। 2018 ਵਿੱਚ ਭਾਰਤ ਵਿੱਚ ਵੀ ਲਾਈਵ ਪ੍ਰੋਫਾਈਲ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਗੈਂਗਸਟਰਾਂ ਦਾ ਗੜ੍ਹ ਬਣਿਆ ਪੰਜਾਬ, 4 ਸਾਲਾਂ 'ਚ 8 ਕਤਲ, ਅਰਮਾਨੀਆਂ ਅਤੇ ਕੈਨੇਡਾ ਨਾਲ ਜੁੜੇ ਤਾਰ
ਸਿੱਧੂ ਮੂਸੇਵਾਲਾ ਨੇ ਇਕ ਗਾਇਕ ਵਜੋਂ ਕੈਨੇਡਾ ਵਿੱਚ ਵੀ ਸਫ਼ਲਤਾਪੂਰਵਕ ਕੰਮ ਕੀਤਾ ਅਤੇ ਕਈ ਸਫ਼ਲ ਗੀਤਾਂ ਦੇ ਵੀਡੀਓ ਵੀ ਰਿਲੀਜ਼ ਕੀਤੇ ਪਰ ਉਹ ਇੱਕ ਸਫ਼ਲ ਗਾਇਕ ਹੋਣ ਦੇ ਨਾਲ-ਨਾਲ ਲਗਾਤਾਰ ਵਿਵਾਦਾਂ ਵਿੱਚ ਵੀ ਰਹੇ। ਇਹ ਮਹਿਜ਼ ਇਤਫ਼ਾਕ ਦੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਏ.ਕੇ.-47 ਦੀ ਵਰਤੋਂ ਕੀਤੀ ਗਈ । ਇਸ ਏ.ਕੇ.-47 ਦੀ ਸਿਖਲਾਈ ਨੂੰ ਲੈ ਕੇ ਸਿੱਧੂ ਮੂਸੇਵਾਲਾ ਵੀ ਵਿਵਾਦਾਂ ਵਿੱਚ ਆ ਗਏ ਸਨ। ਸਿੱਧੂ ’ਤੇ ਹਮੇਸ਼ਾ ਹਥਿਆਰਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਅਤੇ ਆਖਰਕਾਰ ਇਹੀ ਹਥਿਆਰ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣੇ।
ਪਹਿਲਾ ਵਿਵਾਦ
ਮਈ 2020 ਵਿੱਚ ਸਿੱਧੂ ਮੂਸੇਵਾਲਾ ਦਾ ਕੁਝ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਏ. ਕੇ.-47 ਦੀ ਸਿਖਲਾਈ ਲੈਣ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਇਸ ਵਿੱਚ ਸ਼ਾਮਲ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ’ਤੇ ਆਰਮਸ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਸੰਜੂ ਗੀਤ ਗਾ ਕੇ ਆਪਣੀ ਤੁਲਨਾ ਸੰਜੇ ਦੱਤ ਨਾਲ ਕਰ ਲਈ ਸੀ। ਇਸ ਗੀਤ ਨੂੰ ਲੈ ਕੇ ਉਨ੍ਹਾਂ ’ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ । ਉਨ੍ਹਾਂ ’ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ ਗਏ ਸਨ।
ਇਹ ਵੀ ਪੜ੍ਹੋ- ਫਿਰੌਤੀ ਦੀ ਲਪੇਟ ’ਚ ਪੰਜਾਬੀ ਗਾਇਕ, ਮੂਸੇਵਾਲਾ ਦੇ ਕਤਲ ਮਗਰੋਂ ਫਿਰ ਉੱਭਰਿਆ ਸੁਰੱਖਿਆ ਦਾ ਮਾਮਲਾ
ਦੂਜਾ ਵਿਵਾਦ
2019 ਵਿੱਚ ਮੂਸੇਵਾਲਾ ਦਾ ਪੰਜਾਬੀ ਗਾਇਕ ਕਰਨ ਔਜਲਾ ਨਾਲ ਵਿਵਾਦ ਹੋ ਗਿਆ ਸੀ। ਦੋਵਾਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਕ-ਦੂਜੇ ਖਿਲਾਫ ਗੁੱਸਾ ਕੱਢਿਆ ਅਤੇ ਗੀਤਾਂ ’ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ।
ਤੀਜਾ ਵਿਵਾਦ
ਸਿੱਧੂ ਮੂਸੇਵਾਲਾ ਦਸੰਬਰ 2020 ’ਚ ‘ਪੰਜਾਬ ਮਾਈ ਮਦਰਲੈਂਡ’ ਗੀਤ ਲਈ ਵੀ ਵਿਵਾਦਾਂ ’ਚ ਘਿਰਿਆ ਸੀ। ਇਸ ’ਚ ਉਸ ਨੇ ਜਰਨੈਲ ਸਿੰਘ ਭਿੰਡਰਾਵਾਲਾ ਦੀ ਸਿਫਤ ਕੀਤੀ ਸੀ, ਜਿਸ ਕਾਰਨ ਉਸ ਦੀ ਆਲੋਚਨਾ ਹੋਈ ਸੀ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਚਸ਼ਮਦੀਦ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ
ਚੌਥਾ ਵਿਵਾਦ
ਅਪ੍ਰੈਲ 2022 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਤੋਂ ਚੋਣ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ‘ਸਕੇਪ ਗੋਟ’ ਸਿਰਲੇਖ ਵਾਲਾ ਇਕ ਗੀਤ ਰਿਲੀਜ਼ ਕੀਤਾ ਸੀ ਜਿਸ ਵਿਚ ਸਿੱਧੂ ਮੂਸੇਵਾਲਾ ਨੇ ਆਪਣੀ ਹਾਰ ਲਈ ਜਨਤਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਵਾਲ ਖੜ੍ਹੇ ਕੀਤੇ। ਆਮ ਆਦਮੀ ਪਾਰਟੀ ਨੇ ਉਸ ਸਮੇਂ ਦੋਸ਼ ਲਾਇਆ ਸੀ ਕਿ ਸਿੱਧੂ ਮੂਸੇਵਾਲਾ ਜਨਤਾ ਨੂੰ ਗੱਦਾਰ ਕਹਿ ਰਿਹਾ ਹੈ। ਸਿੱਧੂ ਮੂਸੇਵਾਲਾ ਆਪਣੇ ਕਰੀਅਰ ਦੌਰਾਨ ਕਾਫੀ ਚਰਚਾ ’ਚ ਰਹੇ ਅਤੇ ਉਨ੍ਹਾਂ ਕਈ ਪੰਜਾਬੀ ਫਿਲਮਾਂ ’ਚ ਵੀ ਕੰਮ ਕੀਤਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸਕੂਲ ਦੀ ਬਾਸਕਟਬਾਲ ਗਰਾਊਂਡ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
NEXT STORY