ਫਾਜ਼ਿਲਕਾ(ਲੀਲਾਧਰ, ਨਾਗਪਾਲ)—ਪੰਜਾਬ ਰਾਜ ਜ਼ਿਲਾ (ਡੀ. ਸੀ.) ਦਫਤਰ ਕਰਮਚਾਰੀ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਫਾਜ਼ਿਲਕਾ ਦੇ ਡੀ. ਸੀ. ਦਫ਼ਤਰੀ ਕਰਮਚਾਰੀਆਂ ਨੇ ਮੰਗਾਂ ਸਬੰਧੀ ਅੱਜ ਦੂਸਰੇ ਦਿਨ ਹੜਤਾਲ ਕਰ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਡੀ. ਸੀ. ਦਫ਼ਤਰ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਨੀਆਂ ਹੋਈਆਂ ਮੰਗਾਂ ਨੂੰ ਇੰਨ-ਬਿਨ ਲਾਗੂ ਕਰੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰੇ, ਆਸਾਮੀਆਂ ਦੀ ਰਚਨਾ ਕੀਤੀ ਜਾਵੇ, ਸਟਾਫ਼ ਪੂਰਾ ਕੀਤਾ ਜਾਵੇ, ਤਰੱਕੀਆਂ ਦਿੱਤੀਆਂ ਜਾਣ ਆਦਿ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਰਮਚਾਰੀਆਂ ਵੱਲੋਂ 22 ਅਤੇ 23 ਜਨਵਰੀ ਨੂੰ ਕਲਮਛੋੜ ਹੜਤਾਲ ਕੀਤੇ ਜਾਣ ਕਾਰਨ ਪੂਰੇ ਪੰਜਾਬ ਵਿਚ ਡੀ. ਸੀ. ਦਫ਼ਤਰਾਂ, ਐੱਸ. ਡੀ. ਐੱਮ. ਦਫ਼ਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿਚ ਕੰਮਕਾਜ ਠੱਪ ਰਹੇ ਸਨ। ਰੋਸ ਪ੍ਰਦਰਸ਼ਨ ਵਿਚ ਯੂਨੀਅਨ ਦੇ ਜ਼ਿਲਾ ਫਾਜ਼ਿਲਕਾ ਤੋਂ ਪ੍ਰਧਾਨ ਜਗਜੀਤ ਸਿੰਘ, ਸਕੱਤਰ ਮਨੋਰਥ ਸਚਦੇਵਾ, ਪ੍ਰੈੱਸ ਸਕੱਤਰ ਅੰਕੁਰ ਸ਼ਰਮਾ, ਮਨਜੀਤ ਸਿੰਘ ਔਲਖ, ਪ੍ਰਦੀਪ ਗੱਖੜ, ਪ੍ਰਦੀਪ ਸ਼ਰਮਾ, ਸੰਜੀਵ ਸੇਠੀ, ਬਲਵੰਤ ਰਾਏ ਸੋਲੰਕੀ, ਗੁਲਸ਼ਨ ਰਾਏ, ਪਾਰਸ ਕੁਮਾਰ, ਅਜੈ ਕੰਬੋਜ, ਜਸਵੀਰ ਸਿੰਘ, ਸੋਹਨ ਲਾਲ, ਸਾਗਰ ਚਾਵਲਾ, ਅੰਸ਼ੁਮਨ, ਮਹਿੰਦਰ ਕੁਮਾਰ, ਰਾਜ ਕੁਮਾਰ, ਸੁਭਾਸ਼ ਚੰਦਰ, ਰਤਨ ਲਾਲ, ਵਿਕਾਸ ਜਾਵਾ, ਰਮੇਸ਼ ਧੀਂਗੜਾ, ਗਗਨ ਭਾਟੀਆ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਹਨੀ ਸਿੰਘ, ਅਨਿਲ ਗੋਇਲ, ਮੰਗਲ ਸਿੰਘ, ਅਰਪਿਤ ਬੱਤਰਾ, ਅਸ਼ੋਕ ਕੁਮਾਰ, ਵਿਦਿਆ ਦੇਵੀ, ਆਸ਼ੂ ਰਾਣੀ, ਨੀਲਮ ਰਾਣੀ, ਨੇਹਾ ਰਾਣੀ, ਸੰਦੀਪ ਕੌਰ, ਅੰਜੂ ਬਾਲਾ ਅਤੇ ਡੀ ਸੀ ਦਫ਼ਤਰ, ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ ਦਫ਼ਤਰ ਅਤੇ ਸਬ ਤਹਿਸੀਲਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ।
ਸਰਵਿਸ ਸਟੇਸ਼ਨ ਤੋਂ ਕੀਮਤੀ ਸਾਮਾਨ ਤੇ ਨਕਦੀ ਚੋਰੀ
NEXT STORY