ਫਿਰੋਜ਼ਪੁਰ, (ਕੁਮਾਰ, ਸ਼ੈਰੀ, ਸੋਢੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਸਮੂਹ ਸਿੱਖ ਸੰਗਤ ਵੱਲੋਂ ਅੱਜ ਜ਼ਿਲਾ ਸਰਪ੍ਰਸਤ ਭਾਈ ਲਖਬੀਰ ਸਿੰਘ ਮਹਾਲਮ, ਟਹਿਲ ਸਿੰਘ ਸ਼ੇਰਖਾਂ, ਗੁਰਭੇਜ ਸਿੰਘ ਜੈਮਲ ਵਾਲਾ, ਗੁਰਨਾਮ ਸਿੰਘ, ਆਸਾ ਸਿੰਘ ਤੇ ਗੁਰਮੀਤ ਸਿੰਘ ਆਦਿ ਦੀ ਅਗਵਾਈ ਹੇਠ ਬਾਦਲ ਪਰਿਵਾਰ ਤੇ ਡੇਰਾ ਪ੍ਰਮੁੱਖ ਦਾ ਪੁਤਲਾ ਫੂਕਿਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ, ਬਹਿਬਲ ਕਲਾਂ ਗੋਲੀਕਾਂਡ ਅਤੇ ਕੋਟਕਪੂਰਾ ’ਚ ਸਿੱਖ ਸੰਗਤ ’ਤੇ ਹੋਏ ਅੱਤਿਆਚਾਰ ਦੇ ਵਿਰੋਧ ਵਿਚ ਬਾਦਲ ਪਰਿਵਾਰ ਤੇ ਡੇਰਾ ਸੱਚਾ ਸੌਦਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸਤਿਕਾਰ ਕਮੇਟੀ ਅਤੇ ਸਿੱਖ ਸੰਗਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪਦੇ ਹੋਏ ਬਾਦਲ ਪਰਿਵਾਰ ਤੇ ਡੇਰਾ ਸੱਚਾ ਸੌਦਾ ਪ੍ਰੁਮੱਖ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਮਨਜੋਤ ਸਿੰਘ, ਰਣਜੀਤ ਸਿੰਘ ਚੰਗਾਲੀ, ਸਤਿਨਾਮ ਸਿੰਘ ਮਹਾਲਮ ਪ੍ਰਧਾਨ ਕਾਂਗਰਸ, ਹਰਦਿਆਲ ਸਿੰਘ ਇੱਛੇਵਾਲਾ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ ਮਿਸ਼ਰੀਵਾਲਾ, ਗੁਰਦਿਆਲ ਸਿੰਘ, ਅਮਰੀਕ ਸਿੰਘ ਜ਼ਿਲਾ ਪ੍ਰੈੱਸ ਸਕੱਤਰ ਆਦਿ ਹਾਜ਼ਰ ਸਨ।
ਪੁਜਾਰੀ ਦੇ ਘਰ ਚੋਰਾਂ ਨੇ ਬੋਲਿਆ ਹੱਲਾ
NEXT STORY