ਅਬੋਹਰ, (ਸੁਨੀਲ)- ਅਬੋਹਰ-ਫਾਜ਼ਿਲਕਾ ਕੌਮੀ ਮਾਰਗ ਨੰਬਰ 10 ’ਤੇ ਨਵੀਂ ਅਨਾਜ ਮੰਡੀ ਦੇ ਪਿੱਛੇ ਮੁਹੱਲਾ ਅਜੀਤ ਨਗਰ ਸਥਿਤ ਸ੍ਰੀ ਭਦਰ ਕਾਲਕਾ ਮੰਦਰ ਦੇ ਪੁਜਾਰੀ ਦੇ ਘਰ ਬੀਤੀ ਦੇਰ ਰਾਤ ਅਣਪਛਾਤੇ ਚੋਰਾਂ ਨੇ ਹੱਲਾ ਬੋਲਦੇ ਹੋਏ ਉਥੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।ਜਾਣਕਾਰੀ ਅਨੁਸਾਰ ਸ੍ਰੀ ਭਦਰ ਕਾਲਕਾ ਮੰਦਰ ਦੇ ਪੁਜਾਰੀ ਸੁਸ਼ੀਲ ਕੁਮਾਰ ਦਾ ਨਿਵਾਸ ਸਥਾਨ ਮੰਦਰ ਦੇ ਨਾਲ ਹੀ ਬਣਿਆ ਹੋਇਆ ਹੈ। ਬੀਤੇ ਦਿਨੀਂ ਉਹ ਕਿਸੇ ਕੰਮ ਤੋਂ ਅਲਵਰ ਗਿਆ ਹੋਇਆ ਸੀ, ਜਦਕਿ ਉਨ੍ਹਾਂ ਦੀ ਮਾਤਾ ਅਤੇ ਉਨ੍ਹਾਂ ਦਾ ਬਾਕੀ ਪਰਿਵਾਰ ਮੰਦਰ ’ਚ ਸਫਾਈ ਕਰਦੇ ਹੋਏ ਰਾਤ ਨੂੰ ਮੰਦਰ ’ਚ ਹੀ ਸੌਂ ਗਿਆ। ਤਡ਼ਕੇ 6 ਵਜੇ ਸੁਸ਼ੀਲ ਕੁਮਾਰ ਦੀ ਮਾਤਾ ਨੇ ਘਰ ਜਾ ਕੇ ਵੇਖਿਆ ਤਾਂ ਘਰ ਦੇ ਕਮਰੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰੇ ’ਚ ਰੱਖੀ ਅਲਮਾਰੀ ’ਚੋਂ 25 ਤੋਲੇ ਚਾਂਦੀ ਦੇ ਗਹਿਣੇ, 4 ਤੋਲੇ ਸੋਨਾ, 25 ਹਜ਼ਾਰ ਰੁਪਏ ਦੀ ਨਕਦੀ ਅਤੇ ਆਰਟੀਫਿਸ਼ੀਅਲ ਗਹਿਣੇ ਗਾਇਬ ਸਨ। ਉਨ੍ਹਾਂ ਇਸ ਗੱਲ ਦੀ ਸੂਚਨਾ ਸੀਡ ਫਾਰਮ ਚੌਕੀ ਨੂੰ ਦਿੱਤੀ, ਜਿਸ ’ਤੇ ਚੌਕੀ ਮੁਖੀ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਪੈਨੋਰਮਾ : ਸੂਰਜ ਢਲਦੇ ਹੀ ਸ਼ੁਰੂ ਹੋ ਜਾਂਦੈ ਸ਼ਰਾਬ ਦਾ ਦੌਰ
NEXT STORY