ਹੁਸ਼ਿਆਰਪੁਰ, (ਘੁੰਮਣ)- ਮਨਰੇਗਾ ਮਜ਼ਦੂਰਾਂ, ਪਲੰਬਰਾਂ, ਰਾਜ ਮਿਸਤਰੀਆਂ ਅਤੇ ਬਿਜਲੀ ਫਿਟਰਾਂ ਨੇ ਲੇਬਰ ਵੈੱਲਫੇਅਰ ਬੋਰਡ ਦੇ ਆਨ-ਲਾਈਨ ਰਜਿਸਟਰੇਸ਼ਨ ਕਰਵਾਉਣ ਸਬੰਧੀ ਹੁਕਮਾਂ ਨੂੰ 'ਤੁਗਲਕੀ ਫਰਮਾਨ' ਕਰਾਰ ਦਿੱਤਾ ਹੈ। ਜ਼ਿਲਾ ਚੇਅਰਮੈਨ ਕ੍ਰਿਸ਼ਨ ਦਿਆਲ ਅਤੇ 'ਭਾਰਤ ਜਗਾਓ ਅੰਦੋਲਨ' ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਪੰਜਾਬ ਲੇਬਰ ਵੈੱਲਫੇਅਰ ਬੋਰਡ ਆਪਣੇ ਮੈਂਬਰਾਂ ਨੂੰ 'ਦਿ ਬਿਲਡਿੰਗਜ਼ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਐਕਟ-1966' ਅਧੀਨ ਸਹੂਲਤਾਂ ਪ੍ਰਦਾਨ ਕਰਨ 'ਚ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਅਤੇ ਹੋਰ ਮਜ਼ਦੂਰਾਂ ਦੀ ਲਾਭਪਾਤਰੀ ਬੁੱਕਸ ਦੀ ਆਨ-ਲਾਈਨ ਰਜਿਸਟਰੇਸ਼ਨ ਕਰਨ ਲਈ ਮੈਂਬਰਾਂ 'ਤੇ ਜ਼ੋਰ ਪਾਇਆ ਜਾ ਰਿਹਾ ਹੈ। ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਗਰੀਬ ਮਜ਼ਦੂਰ ਜਦੋਂ ਆਨ-ਲਾਈਨ ਰਜਿਸਟਰੇਸ਼ਨ ਨਹੀਂ ਕਰਵਾ ਪਾਉਂਦੇ ਤਾਂ ਉਹ ਲੇਬਰ ਵਿਭਾਗ ਦੇ ਦਫ਼ਤਰਾਂ ਦੇ ਚੱਕਰ ਕੱਟਦੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।
ਮਨਰੇਗਾ ਮਜ਼ਦੂਰਾਂ ਦੀ ਰਜਿਸਟਰੇਸ਼ਨ ਲਈ ਲਾਈ 90 ਦਿਨ ਦੀ ਸ਼ਰਤ : ਇਸ ਮੌਕੇ ਮਨਰੇਗਾ ਮਜ਼ਦੂਰਾਂ ਨੇ ਕਿਹਾ ਕਿ 2012-13 'ਚ ਮਜ਼ਦੂਰ ਭਲਾਈ ਬੋਰਡ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਮਨਰੇਗਾ ਮਜ਼ਦੂਰਾਂ ਨੂੰ ਬੀ. ਓ. ਸੀ. ਐਕਟ ਤਹਿਤ ਮੈਂਬਰਸ਼ਿਪ ਦੇਣੀ ਸ਼ੁਰੂ ਕੀਤੀ ਗਈ ਸੀ। ਭਾਰੀ ਗਿਣਤੀ 'ਚ ਮਨਰੇਗਾ ਮਜ਼ਦੂਰਾਂ ਨੇ ਫੀਸਾਂ ਜਮ੍ਹਾ ਕਰਵਾ ਕੇ ਇਹ ਰਜਿਸਟਰੇਸ਼ਨ ਕਰਵਾਈ ਸੀ। ਸਾਲ 2014 ਵਿਚ ਕੇਂਦਰ 'ਚ ਐੱਨ. ਡੀ. ਏ. ਸਰਕਾਰ ਦੀ ਸਥਾਪਨਾ ਤੋਂ ਬਾਅਦ ਸਰਕਾਰ ਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਰਜਿਸਟਰੇਸ਼ਨ ਉਨ੍ਹਾਂ ਮਜ਼ਦੂਰਾਂ ਦੀ ਕੀਤੀ ਜਾਵੇਗੀ, ਜਿਨ੍ਹਾਂ ਨੇ ਮਨਰੇਗਾ ਐਕਟ ਅਧੀਨ 90 ਦਿਨ ਕੰਮ ਕੀਤਾ ਹੋਵੇਗਾ। ਇਸ ਮੌਕੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਸੁਦੇਸ਼ ਕੁਮਾਰ, ਨਵੀਨ ਹੰਸ, ਰਵੀ ਕੁਮਾਰ, ਰੂਪ ਲਾਲ, ਸਰਬਜੀਤ ਕੌਰ, ਦਿਲਬਾਗ ਰਾਮ, ਮਨਜੀਤ ਕੌਰ, ਹਰਭਜਨ ਕੌਰ, ਜੀਵਨ ਕੁਮਾਰ, ਮਨਪ੍ਰੀਤ ਕੌਰ, ਜਸਵਿੰਦਰ ਸਿੰਘ ਆਦਿ ਵੀ ਮੌਜੂਦ ਸਨ।
ਸ਼ੱਕੀ ਹਾਲਤ 'ਚ ਨੌਜਵਾਨ ਦੀ ਮੌਤ
NEXT STORY