ਬਟਾਲਾ, (ਬੇਰੀ)- ਪੰਜਾਬ ਦੀਆਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਵਿਚ ਕੰਮ ਕਰਦੇ ਪੰਚਾਇਤ ਅਫਸਰਾਂ, ਸੁਪਰਡੈਂਟ ਪੰਚਾਇਤ ਸਕੱਤਰਾਂ, ਕਲਰਕਾਂ, ਸੇਵਾਦਾਰਾਂ, ਚੌਕੀਦਾਰਾਂ ਆਦਿ ਨੂੰ ਤਨਖਾਹਾਂ ਤੇ ਤਰੱਕੀਆਂ ਨਾ ਮਿਲਣ ਕਰ ਕੇ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਪੰਚਾਇਤ ਸੰਮਤੀ ਬਟਾਲਾ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਗਈ ਕਲਮਛੋਡ਼ ਹਡ਼ਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਹਡ਼ਤਾਲ ਦੌਰਾਨ ਪਿੰਡਾਂ ਦੀ ਵਾਰਡਬੰਦੀ, ਘਰ-ਘਰ ਨੌਕਰੀ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਡੇਪੋ, ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ, ਮਗਨਰੇਗਾ ਆਦਿ ਕੰਮਾਂ ਸਮੇਤ ਪਿੰਡਾਂ ਦੇ ਵਿਕਾਸ ਕਾਰਜ ਠੱਪ ਕੀਤੇ ਗਏ ਹਨ।
®ਇਸ ਮੌਕੇ ਜ਼ਿਲਾ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਪੰਚਾਇਤ ਸੰਮਤੀ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ 30 ਅਪ੍ਰੈਲ ਨੂੰ ਲਿਖਤੀ ਸਮਝੌਤਾ ਕਰ ਕੇ ਸਹਿਮਤੀ ਪੱਤਰ ਜਾਰੀ ਕੀਤਾ ਸੀ ਤੇ ਇਨ੍ਹਾਂ ਨੂੰ ਇਕ ਮਹੀਨੇ ਅੰਦਰ ਲਾਗੂ ਕਰਨ ਦਾ ਟਾਈਮ ਲਿਆ ਸੀ ਪਰ ਢਾਈ ਮਹੀਨਿਅਾਂ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਅਦ ਵੀ ਨਾ ਤਾਂ ਕਰਮਚਾਰੀਆਂ ਨੂੰ ਤਨਖਾਹਾਂ ਮਿਲ ਰਹੀਆਂ ਹਨ ਅਤੇ ਨਾ ਹੀ ਬਣਦੀਆਂ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
®ਉਨ੍ਹਾਂ ਕਿਹਾ ਕਿ ਪੰਚਾਇਤ ਸੰਮਤੀ ਦੇ ਖਾਤੇ ਨੂੰ ਸੁਪਰਡੈਂਟ ਵੱਲੋਂ ਆਪ੍ਰੇਟ ਕਰਨ ਵਾਲੀ ਚਿੱਠੀ ਵੀ ਵਾਪਸ ਲੈ ਲਈ ਗਈ ਹੈ। ਪੰਜਾਬ ਵਿਚ ਕਿਤੇ ਵੀ ਸੰਮਤੀ ਮੁਲਾਜ਼ਮ, ਕਾਰਜਸਾਧਕ ਅਫਸਰ ਨਹੀਂ ਲਾਇਆ ਗਿਆ ਸਗੋਂ ਇਸ ਅਸਾਮੀ ਦੇ ਹਰੇਕ ਬੀ. ਡੀ. ਪੀ. ਓ. ਨੂੰ ਵਾਧੂ ਚਾਰਜ ਦਿੱਤੇ ਹੋਏ ਹਨ। ਵਿਭਾਗ ਨੇ ਪੰਚਾਇਤ ਸੰਮਤੀ ਮੁਲਾਜ਼ਮਾਂ ਨਾਲ ਵਾਅਦਾ-ਖਿਲਾਫੀ ਕੀਤੀ ਹੈ ਅਤੇ ਕਈ ਮਹੀਨਿਆਂ ਤੋਂ ਤਨਖਾਹਾਂ, ਭੱਤੇ ਤੇ ਤਰੱਕੀਆਂ ਨਾ ਮਿਲਣ ਕਾਰਨ ਕਰਮਚਾਰੀ ਨਿਰਾਸ਼ ਹਨ। ਉਨ੍ਹਾਂ ਨੂੰ ਭਾਰੀ ਆਰਥਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੰਗਾਂ ਸਰਕਾਰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਪਹਿਲ ਦੇ ਆਧਾਰ ’ਤੇ ਪਾਸ ਕਰੇ। ਇਸ ਮੌਕੇ ਮਨਪ੍ਰੀਤ ਕੌਰ ਸੁਪਰਡੈਂਟ, ਅਰੁਣਾ ਸੰਮਤੀ ਕਲਰਕ, ਨਰਪਿੰਦਰ ਸਿੰਘ ਕਲਰਕ, ਹਰਪ੍ਰੀਤ ਕੌਰ, ਰਵਿੰਦਰ ਕੌਰ, ਗੁਰਦਰਸ਼ਨ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ, ਹਰਵਿੰਦਰਬੀਰ ਸਿੰਘ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ (ਸਾਰੇ ਪੰਚਾਇਤ ਸਕੱਤਰ), ਮਨਦੀਪ ਕੌਰ, ਅਵਤਾਰ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।
ਮੋਟਰਸਾਈਕਲ ਦਾ ਸੰਤੁਲਨ ਵਿਗਡ਼ਿਆ, ਬੱਚੇ ਸਮੇਤ 4 ਜ਼ਖਮੀ
NEXT STORY