ਲੁਧਿਆਣਾ,(ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਕਲਾਸ ਦੀ ਜਨਵਰੀ 2021 ਦੌਰਾਨ ਲਈ ਗਈ ਗੋਲਡਨ ਚਾਂਸ ਪ੍ਰੀਖਿਆ ਦਾ ਨਤੀਜਾ ਅੱਜ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:- ਸ਼ਵੇਤ ਮਲਿਕ ਨੇ ਬਜਟ 'ਤੇ ਘੇਰੀ ਕੈਪਟਨ ਸਰਕਾਰ, ਗਾਣਾ ਗਾ ਕੱਸਿਆ ਤੰਜ (ਵੀਡੀਓ)
ਜਾਣਕਾਰੀ ਦਿੰਦੇ ਹੋਏ ਸਿੱਖਿਆ ਬੋਰਡ ਦੇ ਕੰਟ੍ਰੋਲਰ (ਪ੍ਰੀਖਿਆ) ਜਨਕ ਰਾਜ ਮਹਿਰੋਕ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਇਸ ਸਪੈਸ਼ਲ ਚਾਂਸ ਦੀ ਪ੍ਰੀਖਿਆ ਵਿਚ 10ਵੀਂ ਕਲਾਸ ਦੇ ਕੁੱਲ 103 ਪ੍ਰੀਖਿਆਰਥੀ ਹਾਜ਼ਰ ਹੋਏ, ਜਿਨ੍ਹਾਂ ’ਚੋਂ 79 ਪ੍ਰੀਖਿਆਰਥੀ ਪਾਸ ਹੋਏ ਅਤੇ 12ਵੀਂ ਕਲਾਸ ਦੇ ਹਾਜ਼ਰ ਹੋਏ ਕੁੱਲ 531 ਪ੍ਰੀਖਿਆਰਥੀਆਂ ਵੱਲੋਂ 500 ਪ੍ਰੀਖਿਆਰਥੀ ਪਾਸ ਹੋਏ ਹਨ। ਇਸ ਪ੍ਰੀਖਿਆ ’ਚ 10ਵੀਂ ਕਲਾਸ ਦੀ ਪਾਸ ਫੀਸਦੀ 76.69 ਅਤੇ 12ਵੀਂ ਕਲਾਸ ਦੀ ਪਾਸ ਫੀਸਦੀ 96.90 ਰਹੀ ਹੈ।
ਇਹ ਵੀ ਪੜ੍ਹੋ:- ਸਿੱਧੂ ਦੇ ਨਾਲ ਕਿਸੇ ਦਲਿਤ ਮੰਤਰੀ ਨੂੰ ਵੀ ਮਿਲ ਸਕਦੀ ਹੈ ਉਪ ਮੁੱਖ ਮੰਤਰੀ ਦੀ ਕੁਰਸੀ
ਪ੍ਰੀਖਿਆਰਥੀ ਆਪਣੇ ਨਤੀਜੇ ਦੀ ਵਿਸਥਾਰਤ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਦੇਖ ਸਕਦੇ ਹਨ।
ਭਾਰਤ-ਪਾਕਿ ਬਾਰਡਰ ਤੋਂ ਸਾਢੇ 9 ਕਰੋੜ ਦੀ ਹੈਰੋਇਨ ਬਰਾਮਦ
NEXT STORY