ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਬਣੇ ਸ਼ਮਸ਼ੇਰ ਭਾਰਤ ਗੈਸ ਏਜੰਸੀ ਵਿਖੇ ਅਚਾਨਕ ਗਡਾਉਨ ਦੇ ਨਾਲ ਲੱਗਦੇ ਕਮਰੇ 'ਚ ਪਏ ਸਿਲੰਡਰਾਂ ਨੂੰ ਅਚਾਨਕ ਅੱਗ ਲੱਗਣ ਦੇ ਕਾਰਨ ਵੱਡਾ ਧਮਾਕਾ ਹੋ ਗਿਆ ਅਤੇ ਇਸ ਦੌਰਾਨ ਕਮਰੇ ਦੀ ਛੱਤ ਵੀ ਢਹਿ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਿਲੰਡਰਾਂ ਦੇ ਟੋਟੇ-ਟੋਟੇ ਹੋ ਕੇ ਕਰੀਬ ਆਲੇ ਦੁਆਲੇ ਦੂਰ-ਦੂਰ ਤੱਕ ਖਿੰਡੇ ਟੁਕੜੇ ਦਿਖਾਈ ਦਿੱਤੇ ਅਤੇ ਇਹ ਬਲਾਸਟ ਬਾਰੇ ਨਾਲ ਲੱਗਦੇ ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਮੌਕੇ 'ਤੇ ਪਹੁੰਚੇ ਅਤੇ ਜਿੱਥੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ 'ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ ਵਿਅਕਤੀ ਇਸ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਜਿੰਨਾ ਵਿਅਕਤੀਆਂ ਵਿੱਚੋਂ 2 ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਦੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਪਿੰਡ ਵਾਸੀ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਨੇ ਕਿਹਾ ਕਿ ਧਮਾਕਾ ਬਹੁਤ ਜ਼ਬਰਦਸਤ ਸੀ ਅਤੇ ਸਿਲੰਡਰ ਜੋ ਬਲਾਸਟ ਹੋਇਆ ਉਸ ਦੇ ਟੁਕੜੇ-ਟੁਕੜੇ ਦੂਰ ਦੂਰ ਤੱਕ ਖਿੰਡ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਜੇਕਰ ਮੌਕੇ 'ਤੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਬਲਾਸਟ ਹੋ ਸਕਦਾ ਸੀ।
ਇਸ ਮੌਕੇ ਪੁਲਸ ਦੇ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ, ਇਹ ਸਾਨੂੰ ਨਹੀਂ ਪਤਾ। ਜੋ ਗੰਭੀਰ ਰੂਪ ਵਿੱਚ ਝੁਲਸੇ ਗਏ ਉਨ੍ਹਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ। ਇਹ ਬਲਾਸਟ ਕਿਵੇਂ ਹੋਇਆ ਅਸੀਂ ਜਾਂਚ ਕਰ ਰਹੇ ਹਾਂ। ਜ਼ਖਮੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਅੱਗ ਕਿਵੇਂ ਲੱਗੀ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਨੂੰ ਫੋਨ ਆਇਆ ਸੀ ਤੇ ਮੌਕੇ 'ਤੇ ਹਸਪਤਾਲ ਪਹੁੰਚੇ ਹਾਂ। ਸਾਡੇ ਪਰਿਵਾਰਿਕ ਮੈਂਬਰ ਬੁਰੀ ਤਰ੍ਹਾਂ ਝੁਲਸੇ ਪਏ ਹਨ। ਇਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੀ ਡਾਕਟਰ ਅਨੂੰਮੇਹਾ ਭੱਲਾ ਨੇ ਦੱਸਿਆ ਕਿ ਜੋ ਪਿੰਡ ਮੈਹਸ ਇਹ ਘਟਨਾ ਵਾਪਰੀ। ਉਸ ਵਿੱਚ ਸਾਡੇ ਕੋਲ ਕਰੀਬ 4 ਵਿਅਕਤੀ ਆਏ ਹਨ। ਉਨ੍ਹਾਂ ਨੂੰ ਅਸੀਂ ਟਰੀਟਮੈਂਟ ਦੇ ਰਹੇ ਹਾਂ। ਅਸੀਂ ਦੋ ਵਿਅਕਤੀਆਂ ਨੂੰ ਪਟਿਆਲੇ ਰੈਫਰ ਕੀਤਾ ਗਿਆ ਹੈ ਉਨ੍ਹਾਂ ਦੀ ਹਾਲਤ ਠੀਕ ਨਹੀਂ ਸੀ।
ਘਰ ਦੇ ਬਾਹਰ ਖੜ੍ਹੇ 4 ਵਾਹਨਾਂ ਨੂੰ ਲਾਈ ਅੱਗ, ਪਰਿਵਾਰ ਦੇ 13 ਮੈਂਬਰਾਂ ਨੇ ਭੱਜ ਕੇ ਬਚਾਈ ਜਾਨ
NEXT STORY