ਚੰਡੀਗੜ੍ਹ : ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 167 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਨਵੇਂ ਮਰੀਜ਼ਾਂ ਦੀ ਗਿਣਤੀ 'ਚ 136 ਦਾ ਇਜਾਫਾ ਹੋ ਗਿਆ ਅਤੇ ਰਾਜ 'ਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 678 ਤਕ ਪਹੁੰਚ ਗਈ ਹੈ। ਪਿਛਲੇ ਦੋ ਦਿਨਾਂ ਦੇ ਅੰਦਰ ਹੀ ਪੰਜਾਬ 'ਚ ਕੋਰੋਨਾ ਦੇ 278 ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲ ਗਏ ਹਨ ਅਤੇ ਇਸ ਦੌਰਾਨ ਮੰਤਰੀਆਂ ਅਤੇ ਅਫਸਰਾਂ ਨੂੰ ਇਹ ਚਿੰਤਾ ਸਤਾਉਣ ਲੱਗ ਗਈ ਹੈ ਕਿ ਜੇਕਰ ਲਾਕਡਾਊਨ ਦੇ ਤੀਜੇ ਪੜਾਅ 'ਚ ਸਰਕਾਰ ਨੇ ਢਿੱਲ ਦਿੱਤੀ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ। ਪੰਜਾਬ ਸਰਕਾਰ ਰਾਹੀਂ ਸ਼ੁੱਕਰਵਾਰ ਸ਼ਾਮ ਅਧਿਕਾਰਿਕ ਤੌਰ 'ਤੇ ਜਾਰੀ ਪ੍ਰੈਸ ਨੋਟ 'ਚ ਮਰੀਜ਼ਾਂ ਦਾ ਆਂਕੜਾ 585 ਦੱਸਿਆ ਗਿਆ ਪਰ ਇਸ ਪ੍ਰੈਸ ਨੋਟ ਦੇ ਆਉਣ ਤੋਂ ਬਾਅਦ ਅੰਮ੍ਰਿਤਸਰ 'ਚ 55, ਪਟਿਆਲਾ 'ਚ 24, ਫਿਰੋਜ਼ਪੁਰ 'ਚ 9 ਅਤੇ ਫਤਿਹਗੜ੍ਹ ਸਾਹਿਬ 'ਚ 5 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਆਂਕੜਾ 678 ਤਕ ਜਾ ਪਹੁੰਚਿਆ। ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 542 ਸੀ। ਇਸ ਲਿਹਾਜ ਨਾਲ ਸ਼ੁੱਕਰਵਾਰ ਨੂੰ ਇਸ ਗਿਣਤੀ 'ਚ 136 ਦਾ ਇਜਾਫਾ ਹੋਇਆ ਹੈ।
ਪੀ.ਜੀ.ਆਈ. 'ਚ ਆਉਣ ਵਾਲੇ ਹਰ ਮਰੀਜ਼ ਦੀ ਹੋਵੇਗੀ ਕੋਰੋਨਾ ਟੈਸਟਿੰਗ
NEXT STORY