ਲੁਧਿਆਣਾ,(ਸਹਿਗਲ)- ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 50,848 ਹੋ ਗਈ ਹੈ, ਜਦਕਿ ਇਨ੍ਹਾਂ ਮਰੀਜ਼ਾਂ 'ਚੋਂ 1348 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੋਰੋਨਾ ਵਾਇਰਸ ਕਾਰਨ 41 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 1474 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਰਾਜ 'ਚ ਸਭ ਤੋਂ ਮਾੜੇ ਹਾਲਾਤਾਂ 'ਚ ਚੱਲ ਰਿਹਾ ਲੁਧਿਆਣਾ 'ਚ ਅੱਜ 20 ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 316 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ 'ਚ ਮਰਨ ਵਾਲੇ 20 ਲੋਕਾਂ 'ਚੋਂ 17 ਜ਼ਿਲ੍ਹੇ ਦੇ ਰਹਿਣ ਵਾਲੇ ਤੇ ਬਾਕੀ 3 ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਬਠਿੰਡਾ ਦੇ ਰਹਿਣ ਵਾਲੇ ਸੀ। ਰਾਜ ਦੇ ਨੋਡਲ ਅਧਿਕਾਰੀ ਦੇ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ 'ਚ 475 ਮਰੀਜ਼ ਆਕਸੀਜਨ 'ਤੇ ਹਨ ਤੇ 69 ਮਰੀਜ਼ ਵੈਂਟੀਲੇਟਰ 'ਤੇ ਹਨ। ਇਨ੍ਹਾਂ 'ਚੋਂ 13 ਮਰੀਜ਼ਾਂ ਨੂੰ ਅੱਜ ਹੀ ਵੈਂਟੀਲੇਟਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 22 ਮਰੀਜ਼ਾਂ ਨੂੰ ਆਈ. ਸੀ. ਯੂ 'ਚ ਸਿਫਟ ਕਰ ਦਿੱਤਾ ਗਿਆ ਹੈ। ਇੱਕਲੇ ਲੁਧਿਆਣਾ ਦੇ ਹੀ 40 ਮਰੀਜ਼ ਵੈਂਟੀਲੇਟਰ 'ਤੇ ਹਨ। ਜਿਨ੍ਹਾਂ 41 ਮਰੀਜ਼ਾਂ ਦੀ ਅੱਜ ਕੋਰੋਨਾ ਦੇ ਚਲਦੇ ਮੌਤ ਹੋਈ ਹੈ ਉਨ੍ਹਾਂ 'ਚ ਲੁਧਿਆਣਾ ਦੇ 17, ਪਟਿਆਲਾ 10, ਜਲੰਧਰ 3, ਅੰਮ੍ਰਿਤਸਰ,ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਮੋਗਾ ਦੇ 2-2 ਮਰੀਜ਼ ਤੇ ਫਰੀਦਕੋਟ, ਫਾਜ਼ਿਲਕਾ,ਐਸ.ਏ.ਐਸ ਨਗਰ ਦੇ 1-1 ਮਰੀਜ਼ ਦੀ ਮੌਤ ਹੋਈ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਮਾਮਲੇ ਦੀ ਹੋਵੇ CBI ਜਾਂਚ, ਧਰਮਸੋਤ ਨੂੰ ਕੀਤਾ ਜਾਵੇ ਮੁਅੱਤਲ : ਬੈਂਸ
NEXT STORY