ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦੇ 389 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 15 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 178847 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 5769 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 10088 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 389 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 4860435 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 37, ਜਲੰਧਰ 54, ਪਟਿਆਲਾ 22, ਐਸ. ਏ. ਐਸ. ਨਗਰ 49, ਅੰਮ੍ਰਿਤਸਰ 37, ਗੁਰਦਾਸਪੁਰ 20, ਬਠਿੰਡਾ 17, ਹੁਸ਼ਿਆਰਪੁਰ 38, ਫਿਰੋਜ਼ਪੁਰ 8, ਪਠਾਨਕੋਟ 1, ਸੰਗਰੂਰ 9, ਕਪੂਰਥਲਾ 26, ਫਰੀਦਕੋਟ 1, ਸ੍ਰੀ ਮੁਕਤਸਰ ਸਾਹਿਬ 3, ਫਾਜ਼ਿਲਕਾ 1, ਮੋਗਾ 13, ਰੋਪੜ 11, ਫਤਿਹਗੜ੍ਹ ਸਾਹਿਬ 5, ਬਰਨਾਲਾ 0, ਤਰਨਤਾਰਨ 4, ਐਸ. ਬੀ. ਐਸ. ਨਗਰ 32 ਅਤੇ ਮਾਨਸਾ ਤੋਂ 1 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉੱਥੇ ਹੀ ਸੂਬੇ 'ਚ ਅੱਜ 15 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 1, ਬਠਿੰਡਾ 1, ਫਿਰੋਜ਼ਪੁਰ 1, ਗੁਰਦਾਸਪੁਰ 2, ਹੁਸ਼ਿਆਰਪੁਰ 2, ਜਲੰਧਰ 3, ਲੁਧਿਆਣਾ 3 ਪਟਿਆਲਾ 1 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਨਰੇਂਦਰ ਤੋਮਰ ਦੇ ਬਿਆਨ ‘ਖੇਤੀ ਕਾਨੂੰਨ ਰੱਦ ਨਹੀਂ ਹੋਣਗੇ’ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਪਲਟਵਾਰ
NEXT STORY