ਬੁਢਲਾਡਾ (ਬਾਂਸਲ) : ਦੋਸਤ ਦੇ ਪਿਤਾ ਦੇ ਭੋਗ ਤੋਂ ਵਾਪਸ ਆ ਰਹੇ 4 ਨੌਜਵਾਨਾਂ ਦੀ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਣ 1 ਦੀ ਮੌਤ ਅਤੇ 3 ਦੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਰੱਤਾ ਖੇੜਾ ਤੋਂ ਭੋਗ ਦੀ ਰਸਮ 'ਚ ਹਿੱਸਾ ਲੈਣ ਉਪਰੰਤ 4 ਦੋਸਤ ਕਾਰ ਵਿਚ ਸਵਾਰ ਹੋ ਕੇ ਆ ਰਹੇ ਸਨ, ਇਸ ਦੌਰਾਨ ਦੋਦੜਾ ਤੋਂ ਬੱਛੋਆਣਾ ਵਿਚਕਾਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ 'ਤੇ ਕੁੜੀ ਨਾਲ ਹੋ ਗਈ ਦੋਸਤੀ, ਮਗਰੋਂ ਉਹ ਹੋਇਆ ਜੋ ਚਿੱਤ-ਚੇਤੇ ਵੀ ਨਾ ਸੀ

ਇਸ ਭਿਆਨਕ ਹਾਦਸੇ ਵਿਚ ਹਰਕੀਰਤ ਸਿੰਘ (20) ਪਿੰਡ ਟਾਹਲੀਆਂ, ਅੰਮ੍ਰਿਤਪਾਲ ਸਿੰਘ (18) ਪਿੰਡ ਅੱਕਾਂਵਾਲੀ, ਅਮਰਿੰਦਰ ਸਿੰਘ (18) ਬੁਢਲਾਡਾ, ਨਵਜੋਤ ਸਿੰਘ (18) ਪਿੰਡ ਭੰਮੇ ਕਲਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਸਰਕਾਰੀ ਹਸਪਤਾਲ ਬੁਢਲਾਡਾ 'ਚ ਦਾਖਲ ਕਰਵਾਇਆ ਗਿਆ। ਜਿੱਥੇ ਹਰਕੀਰਤ ਸਿੰਘ ਟਾਹਲੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਲਈ ਪੁਲਸ ਦੇ ਅਧਿਕਾਰੀ ਪਹੁੰਚੇ ਅਤੇ ਹਸਪਤਾਲ ਵਿਚ ਜ਼ਖਮੀਆਂ ਦੇ ਬਿਆਨ ਲਏ ਗਏ। ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਦੇ ਪੁੱਤਰ ਦੀ ਇਟਲੀ ਵਿਚ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ
NEXT STORY