ਲੁਧਿਆਣਾ (ਰਾਮ): ਫਰਜ਼ੀ ਆਧਾਰ ਕਾਰਡ ਅਤੇ ਪੈਨ ਕਾਰਡ ਰਾਹੀਂ ਇਲੈਕਟ੍ਰਾਨਿਕਸ ਆਈਟਮਾਂ ਦੀ ਧੋਖਾਦੇਹੀ ਨਾਲ ਫਾਈਨਾਂਸਿੰਗ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜਮਾਲਪੁਰ ਪੁਲਸ ਨੇ ਧੋਖਾਦੇਹੀ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਾਜੂ ਸਿੰਘ, ਰਮੇਸ਼ ਸਿੰਘ ਅਤੇ ਉਸ ਦੀ ਪਤਨੀ ਸੀਮਾ ਰਾਣੀ ਵਾਸੀ ਅਮਰ ਕਾਲੋਨੀ ਨੇੜੇ ਹੁੰਦਲ ਚੌਕ, ਤਾਜਪੁਰ ਰੋਡ ਭਾਮੀਆਂ ਕਲਾਂ ਵਜੋਂ ਹੋਈ ਹੈ। ਅੱਗੇ ਦੀ ਕਾਰਵਾਈ ਜਾਰੀ ਹੈ ਅਤੇ ਪੁਲਸ ਮੁਲਜ਼ਮਾਂ ਦੀਆਂ ਗਤੀਵਿਧੀਆਂ ਅਤੇ ਹੋਰ ਸੰਭਾਵਿਤ ਫਰਜ਼ੀ ਫਾਈਨਾਂਸਿੰਗ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ।
ਕੰਪਨੀ ਦੇ ਅਧਿਕਾਰੀ ਕੁਲਜੀਤ ਸਿੰਘ ਨੇ ਥਾਣਾ ਜਮਾਲਪੁਰ ’ਚ ਸ਼ਿਕਾਇਤ ਦੇ ਕੇ ਦੱਸਿਆ ਕਿ ਉਹ ਬਜਾਜ ਫਾਈਨਾਂਸ ਕੰਪਨੀ ’ਚ ਲੁਧਿਆਣਾ ਸਿਟੀ ਏਰੀਆ ਮੈਨੇਜਰ ਵਜੋਂ ਕੰਮ ਕਰਦੇ ਹਨ। ਸ਼ਿਕਾਇਤਕਰਤਾ ਕੁਲਜੀਤ ਸਿੰਘ ਵਾਸੀ ਸਰਕਾਰੀ ਪ੍ਰਾਇਮਰੀ ਸਕੂਲ, ਕਾਕੋਵਾਲ ਰੋਡ, ਹੀਰਾ ਨਗਰ, ਬਸਤੀ ਜੋਧੇਵਾਲ ਅਨੁਸਾਰ ਮੁਲਜ਼ਮਾਂ ਨੇ ਵੱਖ-ਵੱਖ ਸ਼ੋਅਰੂਮ, ਇਲੈਕਟ੍ਰਾਨਿਕਸ ਸਟੋਰ ਅਤੇ ਮੋਬਾਈਲ ਦੁਕਾਨਾਂ ਤੋਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਈ ਮਹਿੰਗੀਆਂ ਇਲੈਕਟ੍ਰਾਨਿਕ ਆਈਟਮਾਂ ਫਾਈਨਾਂਸ ਕਰਵਾਈਆਂ।
ਬਾਅਦ ’ਚ ਮੁਲਜ਼ਮਾਂ ਨੇ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ। ਜਾਂਚ ’ਚ ਸਾਹਮਣੇ ਆਇਆ ਕਿ ਦਸਤਾਵੇਜ਼ ਪੂਰੀ ਤਰ੍ਹਾਂ ਫਰਜ਼ੀ ਸਨ ਅਤੇ ਸਟੋਰ ਮੈਨੇਜਰਾਂ ਨੂੰ ਧੋਖੇ ’ਚ ਰੱਖ ਕੇ ਇਹ ਫਾਈਨਾਂਸਿੰਗ ਕਰਵਾਈ ਗਈ। ਕੰਪਨੀ ਦੀ ਸ਼ਿਕਾਇਤ ’ਤੇ ਪੁਲਸ ਨੇ ਇਸ ਮਾਮਲੇ ’ਚ 3 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਆ ਗਈ December ਮਹੀਨੇ ਦੀਆਂ ਛੁੱਟੀਆਂ ਦੀ ਸੂਚੀ, ਇੰਨੇ ਦਿਨ ਬੰਦ ਰਹਿਣਗੇ Bank
NEXT STORY